ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ `ਚ ਜਾਅਲੀ ਨੋਟਾਂ ਨਾਲ 1.90 ਲੱਖ ਦੇ ਗਹਿਣੇ ਲੁੱਟ ਕੇ ਫ਼ਰਾਰ

ਲੁਧਿਆਣਾ `ਚ ਜਾਅਲੀ ਨੋਟਾਂ ਨਾਲ 1.90 ਲੱਖ ਦੇ ਗਹਿਣੇ ਲੁੱਟ ਕੇ ਫ਼ਰਾਰ

ਲੁਧਿਆਣਾ `ਚ ਅੱਜ ਜਾਅਲੀ ਕਰੰਸੀ ਨੋਟਾਂ ਨਾਲ 1.90 ਲੱਖ ਰੁਪਏ ਮੁੱਲ ਦੇ ਸੋਨੇ ਦੇ 56 ਗ੍ਰਾਮ ਗਹਿਣੇ ਖ਼ਰੀਦ ਕੇ ਜਿਊਲਰ ਨਾਲ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਠੱਗ ਪਤੀ ਤੇ ਪਤਨੀ ਬਣ ਕੇ ਦੁਕਾਨ `ਤੇ ਪੁੱਜੇ ਸਨ ਅਤੇ ਜਾਅਲੀ ਨੋਟ ਫੜਾ ਕੇ ਉਹ ਜਲਦਬਾਜ਼ੀ `ਚ ਦੁਕਾਨ ਤੋਂ ਬਾਹਰ ਚਲੇ ਗਏ। ਪਰ ਜਦੋਂ ਦੁਕਾਨਦਾਰ ਸਿ਼ਆਮ ਸੁੰਦਰ ਵਰਮਾ ਨੇ ਵੇਖਿਆ ਕਿ ਉਹ ਨੋਟ ਤਾਂ ਜਾਅਲੀ ਹਨ ਕਿਉਂਕਿ ਉਨ੍ਹਾਂ `ਤੇ ‘ਰਿਜ਼ਰਵ ਬੈਂਕ ਆਫ਼ ਇੰਡੀਆ` ਦੀ ਥਾਂ ‘ਐਂਟਰਟੇਨਮੈਂਟ ਬੈਂਕ ਆਫ਼ ਇੰਡੀਆ` ਛਪਿਆ ਹੋਇਆ ਸੀ।


ਸ੍ਰੀ ਸਿ਼ਆਮ ਸੁੰਦਰ ਵਰਮਾ ਨੇ ਦੱਸਿਆ ਕਿ ਪਤੀ-ਪਤਨੀ ਦਾ ਭੇਖ ਧਰ ਕੇ ਦੋ ਜਣੇ ਉਨ੍ਹਾਂ ਦੀ ਦੁਕਾਨ `ਤੇ ਪੁੱਜੇ ਸਨ ਤੇ ਸੋਨੇ ਦੇ ਗਹਿਣੇ ਵਿਖਾਉਣ ਲਈ ਆਖਿਆ ਸੀ। ਫਿਰ ਜਦੋਂ ਗਹਿਣੇ ਪਸੰਦ ਆ ਗਏ ਤੇ ਸੌਦਾ ਤੈਅ ਹੋ ਗਿਆ, ਤਦ ਪੌਲੀਥੀਨ ਦੇ ਇੱਕ ਲਿਫ਼ਾਫ਼ੇ `ਚ ਉਨ੍ਹਾਂ ਨੋਟ ਦਿੱਤੇ ਤੇ ਫਿਰ ਕਾਹਲ਼ੀ-ਕਾਹਲ਼ੀ ਚਲੇ ਗਏ।


ਪੁਲਿਸ ਨੇ ਸੀਸੀਟੀਵੀ ਫ਼ੁਟੇਜ `ਚ ਵੇਖਿਆ ਕਿ ਉਹ ਮਰਦ ਤੇ ਔਰਤ ਦੀ ਠੱਗ ਜੋੜੀ ਇੱਕ ਕਾਰ `ਚ ਆਏ ਸਨ, ਜਿਸ ਦਾ ਰਜਿਸਟ੍ਰੇਸ਼ਨ ਨੰਬਰ ਵੀ ਨਹੀਂ ਸੀ। ਜੋਧਾਂ ਪੁਲਿਸ ਥਾਣੇ `ਚ ਕੇਸ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮਾਂ ਦੀ ਭਾਲ਼ ਜਾਰੀ ਹੈ।


ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਕੀ ਇਹ ਠੱਗੀ ਸੀ ਜਾਂ ਲੁੱਟ ਸੀ ਕਿ ਜਾਂ ਧੋਖਾਧੜੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 190000 jewellery duped with fake currency notes