ਤਰਨ ਤਾਰਨ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਰੇਲਵੇ ਰੋਡ ਸਥਿਤ ਸ਼ਾਖ਼ਾ ਵਿੱਚ ਕਥਿਤ ਤੌਰ `ਤੇ 20 ਲੱਖ ਰੁਪਏ ਦਾ ਗ਼ਬਨ ਹੋ ਗਿਆ ਹੈ। ਇਸ ਸਬੰਧੀ ਪੁਲਿਸ ਨੇ ਛੇ ਜਣਿਆਂ ਨੂੰ ਕਾਬੂ ਕੀਤਾ ਹੇ।
ਮੁੱਖ ਮੁਲਜ਼ਮ ਦੀ ਸ਼ਨਾਖ਼ਤ ਬੈਂਕ ਦੇ ਡਿਪਟੀ ਮੈਨੇਜਰ ਬ੍ਰਿਜ ਪਾਲ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਵਾਸੀ ਹੈ। ਉਸ ਦੇ ਨਾਲ ਤਰਨ ਤਾਰਨ ਦੇ ਹਰਦੀਪ ਸਿੰਘ, ਇਸੇ ਸ਼ਹਿਰ ਦੇ ਨੂਰਦੀ ਬਾਜ਼ਾਰ ਦੇ ਹਰਨੇਕ ਸਿੰਘ ਤੇ ਗੁਰਿੰਦਰ ਸਿੰਘ, ਪਿੰਡ ਚੁਤਾਲਾ ਦੇ ਅਮਰੀਕ ਸਿੰਘ, ਪਲਾਸੌਰ ਪਿੰਡ ਦੇ ਦਰਸ਼ਨ ਸਿੰਘ ਖਿ਼ਲਾ਼ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਸਿ਼ਕਾਇਤ ਸਟੇਟ ਬੈਂਕ ਆਫ਼ ਇੰਡੀਆ ਦੀ ਰੇਲਵੇ ਰੋਡ ਬ੍ਰਾਂਚ ਦੇ ਮੁੱਖ ਮੈਨੇਜਰ ਦੀਪਕ ਕੁਮਾਰ ਨੇ 15 ਫ਼ਰਵਰੀ, 2017 ਨੂੰ ਦਰਜ ਕਰਵਾਈ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਸ਼ਾਖ਼ਾ ਦੇ ਡਿਪਟੀ ਮੈਨੇਜਰ ਨੇ ਕੁਝ ਮੁਲਜ਼ਮਾਂ ਲਈ 19.6 ਕਰੋੜ ਰੁਪਏ ਦੇ ਖੇਤੀ ਕਰਜ਼ੇ ਮਨਜ਼ੂਰ ਕਰਵਾਏ ਸਨ ਪਰ ਉਨ੍ਹਾਂ ਤੋਂ ਕੋਈ ਜ਼ਮਾਨਤ ਤੇ ਹੋਰ ਸਬੰਧਤ ਦਸਤਾਵੇਜ਼ ਜਮ੍ਹਾ ਹੀ ਨਹੀਂ ਕਰਵਾਏ। ਇੰਝ ਮੁਲਜ਼ਮ ਨੇ ਬੈਂਕ ਦੇ ਧਨ ਦਾ ਕਥਿਤ ਤੌਰ `ਤੇ ਗ਼ਬਨ ਕੀਤਾ ਹੈ।
ਜਾਂਚ ਅਧਿਕਾਰੀ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ,‘‘ਮੁੱਖ ਮੁਲਜ਼ਮ ਖਿ਼ਲਾਫ਼ ਲੱਗੇ ਦੋਸ਼ ਦਰੁਸਤ ਪਾਏ ਗਏ ਸਨ। ਇਸ ਸਬੰਧ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ ਫਰ਼ਾਰ ਹਨ।``