ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2020–21 ’ਚ ਹੋਣਗੇ ਕਿਸਾਨਾਂ ਦੇ 2,000 ਕਰੋੜ ਰੁਪਏ ਦੇ ਕਰਜ਼ੇ ਮਾਫ਼

2020–21 ’ਚ ਹੋਣਗੇ ਕਿਸਾਨਾਂ ਦੇ 2,000 ਕਰੋੜ ਰੁਪਏ ਦੇ ਕਰਜ਼ੇ ਮਾਫ਼

ਗੁਰਦਾਸਪੁਰ ਤੇ ਬਲਾਚੌਰ ’ਚ ਖੁੱਲ੍ਹਣਗੇ ਦੋ ਨਵੇਂ ਖੇਤੀਬਾੜੀ ਕਾਲਜ

 

 

 

ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ ਦਾ 1,54,805 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਸ ਬਜਟ ਮੁਤਾਬਕ ਸਾਲ 2020–21 ਸੂਬੇ ਦਾ ਕਰਜ਼ਾ 2,28,906 ਕਰੋੜ ਰੁਪਏ ਤੋਂ ਵਧ ਕੇ 2,48,236 ਕਰੋੜ ਰੁਪਏ ਹੋ ਜਾਵੇਗਾ।

 

 

ਬਜਟ ਵਿੱਚ ਐਲਾਨ ਕੀਤਾ ਗਿਆ ਕਿ ਖੇਤੀ ਕਰਜ਼ਾ ਮਾਫ਼ ਕਰਨ ਲਈ 2,000 ਕਰੋੜ ਰੁਪਏ ਬਜਟ ’ਚ ਰੱਖੇ ਗਏ ਹਨ। ਇਸ ਵਿੱਚੋਂ 520 ਕਰੋੜ ਰੁਪਏ ਬੇਜ਼ਮੀਨੇ ਅਤੇ ਹੋਰ ਖੇਤ ਕਾਮਿਆਂ ਲਈ ਰਾਖਵੇਂ ਰੱਖੇ ਜਾਣਗੇ।

 

 

ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਸੀਟੀ ਸਕੈਨ, ਅਲਟ੍ਰਾਸਾਊਂਡ ਮਸ਼ੀਨਾਂ, ਐੱਮਆਰਆਈ ਤੇ ਕੈਥ ਲੈਬਜ਼ PPP ਮੋਡ ਅਧੀਨ ਹੀ ਮੁਹੱਈਆ ਕਰਵਾਏ ਜਾਣਗੇ।

 

 

ਇਸ ਤੋਂ ਇਲਾਵਾ ਬਜਟ ਵਿੱਚ ਪ੍ਰਸਤਾਵ ਰੱਖਿਆ ਗਿਆ ਹੈ ਕਿ 14 ਕਰੋੜ ਰੁਪਏ ਦੀ ਮੁਢਲੀ ਲਾਗਤ ਨਾਲ ਗੁਰਦਾਸਪੁਰ ਤੇ ਬਲਾਚੌਰ ’ਚ ਦੋ ਨਵੇਂ ਖੇਤੀਬਾੜੀ ਕਾਲਜ ਖੋਲ੍ਹੇ ਜਾਣਗੇ।

 

 

ਪੰਜਾਬ ਸਰਕਾਰ 62 ਕਰੋੜ ਰੁਪਏ ਦੀ ਲਾਗਤ ਨਾਲ ਫ਼ਾਜ਼ਿਲਕਾ ਦੇ ਪਿੰਡ ਸੱਪਾਂਵਾਲੀ ’ਚ ਗੁਰੂ ਅਮਰ ਦਾਸ ਵੈਟਰਨਰੀ ਐਂਡ ਸਾਇੰਸ ਯੂਨੀਵਰਸਿਟੀ (GADVASU) ਦਾ ਇੱਕ ਵੈਟਰਨਰੀ ਕਾਲਜ ਤੇ ਖੇਤਰੀ ਖੋਜ ਕੇਂਦਰ ਸਥਾਪਤ ਕਰੇਗੀ।

 

 

ਇਸ ਤੋਂ ਇਲਾਵਾ ਸਰਕਾਰ ਸੂਬੇ ਵਿੱਚ 25 ਹੋਰ OOAT ਕਲੀਨਿਕ ਸਥਾਪਤ ਕਰੇਗੀ। ਇਸ ਤੋਂ ਪਹਿਲਾਂ ਪੰਜਾਬ ’ਚ 193 ਅਜਿਹੇ ਕਲੀਨਿਕ ਚੱਲ ਰਹੇ ਹਨ।

 

 

ਪੰਜਾਬ ਦੇ ਬਜਟ 2020–21 ਦੀਆਂ ਤਜਵੀਜ਼ਾਂ ਪੜ੍ਹਨ ਲਈ ਇਨ੍ਹਾਂ ਲਿੰਕਸ ਉੱਤੇ ਵੀ ਕਲਿੱਕ ਕਰੋ:

 

2020–21 ’ਚ ਹੋਣਗੇ ਕਿਸਾਨਾਂ ਦੇ 2,000 ਕਰੋੜ ਰੁਪਏ ਦੇ ਕਰਜ਼ੇ ਮਾਫ਼

 

 

ਪੰਜਾਬ ਦੇ ਕਿਸਾਨਾਂ ਨੂੰ ਮੁਫ਼ਤ ਤੇ ਉਦਯੋਗਾਂ ਨੂੰ ਸਸਤੀ ਬਿਜਲੀ ਲਈ ਰੱਖੇ 10,542 ਕਰੋੜ

 

 

ਪੰਜਾਬ ’ਚ 12ਵੀਂ ਜਮਾਤ ਤੱਕ ਸਾਰੇ ਵਿਦਿਆਰਥੀਆਂ ਨੂੰ ਮਿਲੇਗੀ ਮੁਫ਼ਤ ਸਿੱਖਿਆ

 

 

ਪੰਜਾਬ ਬਜਟ: ਸਰਕਾਰੀ ਮੁਲਾਜ਼ਮਾਂ ਦੀ ਸੇਵਾ–ਮੁਕਤੀ ਦੀ ਉਮਰ ਘਟਾਈ, DA ਕਿਸ਼ਤ ਦੇਣ ਦਾ ਐਲਾਨ

 

 

ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਲਈ ਰੱਖੇ 25 ਕਰੋੜ

 

 

ਪੰਜਾਬ ਦੇ ਕੰਡੀ ਏਰੀਆ ’ਚ ਟਿਊਬਵੈਲ ਅਪਗ੍ਰੇਡ ਕਰਨ ਲਈ ਰੱਖੇ 17 ਕਰੋੜ

 

 

‘ਆਪ’ ਵੱਲੋਂ ਵਿਧਾਨ ਸਭਾ ਦੇ ਬਾਹਰ ਤੇ ਅਕਾਲੀਆਂ ਵੱਲੋਂ ਮਨਪ੍ਰੀਤ ਬਾਦਲ ਦੇ ਘਰ ਮੂਹਰੇ ਰੋਸ ਮੁਜ਼ਾਹਰਾ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 2000 Crore loans of farmers to be waived during 2020-21