ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਲਈ ਰੱਖੇ 25 ਕਰੋੜ

ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਲਈ ਰੱਖੇ 25 ਕਰੋੜ

ਪਟਿਆਲਾ ’ਚ 25 ਕਰੋੜ ਦੀ ਲਾਗਤ ਨਾਲ ਬਣੇਗੀ ਵਿਰਾਸਤੀ ਸੜਕ

 

 

ਪੰਜਾਬ ਦੇ ਖ਼ਜ਼ਾਨਾ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਸਾਲ 2020–21 ਲਈ ਸੂਬੇ ਦਾ ਬਜਟ ਪੇਸ਼ ਕੀਤਾ। ਇਸ ਬਜਟ ਵਿੱਚ ਸੂਬੇ ਦੀਆਂ ਜੇਲ੍ਹਾਂ ਦੀ ਸੁਰੱਖਿਆ ਲਈ 25 ਕਰੋੜ ਰੁਪਏ ਰੱਖੇ ਗਏ ਹਨ।

 

 

ਇਸ ਤੋਂ ਇਲਾਵਾ ਪਟਿਆਲਾ ਇੱਕ ਵਿਰਾਸਤੀ ਸੜਕ ਬਣਾਉਣ ਲਈ 25 ਕਰੋੜ ਰੁਪਏ ਦੀ ਗ੍ਰਾਂਟ ਰੱਖੀ ਗਈ ਹੈ।

 

 

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ 250 ਕਰੋੜ ਰੁਪਏ ਦੀ ਲਾਗਤ ਨਾਲ ਰਾਜ ਦੀਆਂ 750 ਕਿਲੋਮੀਟਰ ਲੰਮੀਆਂ ਸੜਕਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ।

 

 

ਇਸੇ ਯੋਜਨਾ ਅਧੀਨ ਅਨੰਦਪੁਰ ਸਾਹਿਬ–ਬੰਗਾ ਸੜਕ ਦਾ ਨਾਂਅ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ ਉੱਤੇ ਰੱਖਿਆ ਜਾਵੇਗਾ।

 

 

ਸ੍ਰੀ ਮਨਪ੍ਰੀਤ ਬਾਦਲ ਨੇ ਬਜਟ ਪੇਸ਼ ਕਰਦਿਆਂ ਦੱਸਿਆ ਕਿ ਸਾਲ 2019–20 ਦੌਰਾਨ ਪੰਜਾਬ ਦੀ ਪ੍ਰਤੀ ਵਿਅਕਤੀ ਸਾਲਾਨਾ ਆਮਦਨ 1 ਲੱਖ 66 ਹਜ਼ਾਰ 830 ਰੁਪਏ ਰਹੀ ਹੈ; ਜੋ ਕਿ ਰਾਸ਼ਟਰੀ ਪ੍ਰਤੀ ਵਿਅਕਤੀ ਔਸਤ ਆਮਦਨ 1,35,050 ਰੁਪਏ ਦੇ ਮੁਕਾਬਲੇ ਵੱਧ ਹੈ।

 

 

ਇਸ ਤੋਂ ਇਲਾਵਾ ਸ੍ਰੀ ਮਨਪ੍ਰੀਤ ਬਾਦਲ ਨੇ ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਸਬਜ਼ੀ ਦੀ ਵਿਕਰੀ ਲਈ ਫ਼ੀਸ 4 ਫ਼ੀ ਸਦੀ ਤੋਂ ਘਟਾ ਕੇ 1 ਫ਼ੀ ਸਦੀ ਕਰਨ ਦਾ ਐਲਾਨ ਵੀ ਕੀਤਾ।

 

 

ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵਿੱਚ ‘ਵਹੀਕਲਜ਼ ਟ੍ਰੈਕਿੰਗ ਸਿਸਟਮ/ਪੈਸੇਂਜਰ ਇਨਫ਼ਾਰਮੇਸ਼ਨ (VTS/PIS)’ ਸਿਸਟਮ ਫ਼ਿੱਟ ਕੀਤੇ ਜਾਣਗੇ; ਜਿਨ੍ਹਾਂ ਰਾਹੀਂ ਕੰਟਰੋਲ ਰੂਮ ਉੱਤੇ ਇਹ ਲਗਾਤਾਰ ਪਤਾ ਲੱਗਦਾ ਰਹੇਗਾ ਕਿ ਬੱਸ ਜਾਂ ਹੋਰ ਵਾਹਨ ਕਿਸੇ ਖ਼ਾਸ ਵੇਲੇ ਕਿੱਥੇ ਹੈ ਜਾਂ ਕਿੱਥੇ ਸੀ। ਇਸ ਦੇ ਨਾਲ ਹੀ ਯਾਤਰੀਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ।

 

 

ਪੰਜਾਬ ਦੇ ਬਜਟ 2020–21 ਦੀਆਂ ਤਜਵੀਜ਼ਾਂ ਪੜ੍ਹਨ ਲਈ ਇਨ੍ਹਾਂ ਲਿੰਕਸ ਉੱਤੇ ਵੀ ਕਲਿੱਕ ਕਰੋ:

 

2020–21 ’ਚ ਹੋਣਗੇ ਕਿਸਾਨਾਂ ਦੇ 2,000 ਕਰੋੜ ਰੁਪਏ ਦੇ ਕਰਜ਼ੇ ਮਾਫ਼

 

 

ਪੰਜਾਬ ਦੇ ਕਿਸਾਨਾਂ ਨੂੰ ਮੁਫ਼ਤ ਤੇ ਉਦਯੋਗਾਂ ਨੂੰ ਸਸਤੀ ਬਿਜਲੀ ਲਈ ਰੱਖੇ 10,542 ਕਰੋੜ

 

 

ਪੰਜਾਬ ’ਚ 12ਵੀਂ ਜਮਾਤ ਤੱਕ ਸਾਰੇ ਵਿਦਿਆਰਥੀਆਂ ਨੂੰ ਮਿਲੇਗੀ ਮੁਫ਼ਤ ਸਿੱਖਿਆ

 

 

ਪੰਜਾਬ ਬਜਟ: ਸਰਕਾਰੀ ਮੁਲਾਜ਼ਮਾਂ ਦੀ ਸੇਵਾ–ਮੁਕਤੀ ਦੀ ਉਮਰ ਘਟਾਈ, DA ਕਿਸ਼ਤ ਦੇਣ ਦਾ ਐਲਾਨ

 

 

ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਲਈ ਰੱਖੇ 25 ਕਰੋੜ

 

 

ਪੰਜਾਬ ਦੇ ਕੰਡੀ ਏਰੀਆ ’ਚ ਟਿਊਬਵੈਲ ਅਪਗ੍ਰੇਡ ਕਰਨ ਲਈ ਰੱਖੇ 17 ਕਰੋੜ

 

 

‘ਆਪ’ ਵੱਲੋਂ ਵਿਧਾਨ ਸਭਾ ਦੇ ਬਾਹਰ ਤੇ ਅਕਾਲੀਆਂ ਵੱਲੋਂ ਮਨਪ੍ਰੀਤ ਬਾਦਲ ਦੇ ਘਰ ਮੂਹਰੇ ਰੋਸ ਮੁਜ਼ਾਹਰਾ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 25 Crore for Punjab Jail Security