ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ’ਚ ਮਾਂ–ਪੁੱਤ ਤੋਂ ਲੁੱਟੇ 4.26 ਲੱਖ ਰੁਪਏ

ਸੰਗਰੂਰ ’ਚੋਂ ਮਾਂ–ਪੁੱਤ ਤੋਂ ਲੁੱਟੇ 4.26 ਲੱਖ ਰੁਪਏ

ਕਿਸੇ ਸ਼ਰਾਰਤੀ ਅਨਸਰ ਨੇ ਅੱਜ ਸੰਗਰੂਰ–ਪਟਿਆਲਾ ਸੜਕ ਉੱਤੇ ਇੱਕ ਮਾਂ–ਪੁੱਤਰ ਤੋਂ ਕਥਿਤ ਤੌਰ ’ਤੇ 4.26 ਲੱਖ ਰੁਪਏ ਲੁੱਟ ਲਏ। ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਮਾਂ–ਪੁੱਤਰ ਦਾ ਮੋਟਰਸਾਇਕਲ ਸੜਕ ਦੇ ਡਿਵਾਈਡਰ ਨਾਲ ਟਕਰਾ ਗਿਆ ਤੇ ਉਹ ਡਿੱਗ ਪਏ। ਉਹ ਬੇਹੋਸ਼ ਹੋ ਗਏ ਤੇ ਇੱਕ ਵਿਅਕਤੀ ਉਨ੍ਹਾਂ ਦੀ ਨਕਦੀ ਲੈ ਕੇ ਫ਼ਰਾਰ ਹੋ ਗਿਆ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਜ਼ਖ਼ਮੀਆਂ ਦੀ ਸ਼ਨਾਖ਼ਤ ਜਸਵੀਰ ਕੌਰ (50) ਤੇ ਉਸ ਦੇ ਪੁੱਤਰ ਮਾਨਵਜੀਤ ਸਿੰਘ (30) ਵਾਸੀ ਪਿੰਡ ਬਿੰਦਰਾਂ, ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਇਸ ਵੇਲੇ ਇਹ ਦੋਵੇਂ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਤੇ ਇਸ ਵਾਰਦਾਤ ਦੀ ਖ਼ਬਰ ਮਿਲਦਿਆਂ ਹੀ ਐੱਸਪੀ (ਜਾਂਚ) ਗੁਰਮੀਤ ਸਿੰਘ ਤੁਰੰਤ ਘਟਨਾ ਸਥਾਨ ਉੱਤੇ ਪੁੱਜੇ।

 

 

ਬੀਬੀ ਜਸਵੀਰ ਕੌਰ ਨੇ ਦੱਸਿਆ ਕਿ ਉਹ ਪਟਿਆਲਾ ਤੋਂ ਮੋਟਰਸਾਇਕਲ ਉੱਤੇ 4.70 ਲੱਖ ਰੁਪਏ ਲੈ ਕੇ ਆਪਣੇ ਪਿੰਡ ਜਾ ਰਹੇ ਸਨ। ਸ਼ਰਾਰਤੀ ਅਨਸਰ ਇਸ ਰਕਮ ਵਿੱਚੋਂ 4.26 ਲੱਖ ਰੁਪਏ ਲੈ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨੂੰਹ ਨੂੰ ਇਮੀਗ੍ਰੇਸ਼ਨ ਜ਼ਰੂਰਤਾਂ ਕਰ ਕੇ ਇਸ ਨਕਦੀ ਦੀ ਲੋੜ ਸੀ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਐੱਸਪੀ (ਡੀ) ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮਾਮਲੇ ਦੀ ਵੱਖੋ–ਵੱਖਰੇ ਕੋਣਾਂ ਤੋਂ ਜਾਂਚ ਕੀਤੀ ਜਾ ਰਹੀ ਹੈ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 4 Lakh 26 Thousand looted from mother son in Sangrur