ਜਿ਼ਲ੍ਹਾ ਮੁਕਤਸਰ ਸਾਹਿਬ ਦੇ ਕਸਬੇ ਮਲੋਟ `ਚ ਅੱਜ ਤਿੰਨ ਸ਼ਰਾਰਤੀ ਅਨਸਰਾਂ ਨੇ ਪਿਸਤੌਲ ਦੀ ਨੋਕ `ਤੇ 9.89 ਲੱਖ ਰੁਪਏ ਲੁੱਟ ਲਏ। ਲੁੱਟ ਦੀ ਇਹ ਵੱਡੀ ਵਾਰਦਾਤ ਮਲੋਟ ਦੀ ਇੱਕ ਫ਼ਾਈਨਾਂਸ ਕੰਪਨੀ ਦੇ ਮੁਲਾਜ਼ਮਾਂ ਨਾਲ ਵਾਪਰੀ।
ਮੁਲਾਜ਼ਮ ਨੇ ਦੱਸਿਆ ਕਿ ਉਹ ਆਪਣੇ ਇੱਕ ਸਾਥੀ ਨਾਲ ਮੋਟਰਸਾਇਕਲ `ਤੇ ਰਕਮ ਇੱਕ ਪ੍ਰਾਈਵੇਟ ਬੈਂਕ `ਚ ਜਮ੍ਹਾ ਕਰਵਾਉਣ ਲਈ ਲਿਜਾ ਰਿਹਾ ਸੀ। ਰਾਹ `ਚ ਕਾਰ ਸਵਾਰ ਤਿੰਨ ਜਣਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਪਿਸਤੌਲ ਦੀ ਨੋਕ `ਤੇ ਉਨ੍ਹਾਂ ਤੋਂ ਇਹ ਸਾਰੀ ਨਕਦੀ ਖੋਹ ਲਈ।
ਮਲੋਟ ਦੇ ਐੱਸਐੱਚਓ ਤੇਜਿੰਦਰਪਾਲ ਸਿੰਘ ਨੇ ਦੰਸਆ ਕਿ ਇਸ ਮਾਮਲੇ ਦੀ ਜਾਂਾਚ ਚੱਲ ਰਹੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਵੀ ਜਾਰੀ ਹੈ।