ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਵਨ ਬਾਂਸਲ ਦਾ ਭਤੀਜਾ ‘89.68 ਲੱਖ ਦੇ ਗ਼ੈਰ–ਕਾਨੂੰਨੀ ਲੈਣ–ਦੇਣ ’ਚ ਫਸਿਆ’

ਪਵਨ ਬਾਂਸਲ ਦਾ ਭਤੀਜਾ ‘89.68 ਲੱਖ ਦੇ ਗ਼ੈਰ–ਕਾਨੂੰਨੀ ਲੈਣ–ਦੇਣ ’ਚ ਫਸਿਆ’

ਚੰਡੀਗੜ੍ਹ ’ਚ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਆਉ਼ਦੀ 18 ਮਈ ਨੂੰ ਹੋਣਾ ਤੈਅ ਹੈ ਪਰ ਉਸ ਤੋਂ ਪਹਿਲਾਂ ਹੀ ਸੀਨੀਅਰ ਕਾਂਗਰਸੀ ਆਗੂ ਤੇ ਪਾਰਟੀ ਉਮੀਦਵਾਰ ਪਵਨ ਬਾਂਸਲ ਨੂੰ ਇੱਕ ਵੱਡਾ ਝਟਕਾ ਲੱਗ ਗਿਆ ਹੈ। ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਸ੍ਰੀ ਬਾਂਸਲ ਦੇ ਭਤੀਜੇ ਵਿਰੁੱਧ ਵਿਦੇਸ਼ੀ ਸੰਪਤੀ ਰੱਖਣ ਤੇ ਮਨੀ–ਲਾਂਡਰਿੰਗ (ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ) ਦੇ ਮਾਮਲੇ ਵਿੱਚ ਕਾਰਵਾਈ ਕੀਤੀ ਹੈ। ਇਹ ਕਾਰਵਾਈ ਦੇ ਦੋ ਵੱਖੋ–ਵੱਖਰੇ ਮਾਮਲਿਆਂ ਵਿੱਚ ਕੀਤੀ ਗਈ ਹੈ।

 

 

ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਸ੍ਰੀ ਬਾਂਸਲ ਦੇ ਭਤੀਜੇ ਤੋਂ ਕਥਿਤ ਰਿਸ਼ਵਤ ਨਾਲ ਜੁੜੇ ਮਨੀ–ਲਾਂਡਰਿੰਗ ਦੇ ਮਾਮਲੇ ਵਿੱਚ PMLA ਅਧੀਨ 89.68 ਲੱਖ ਰੁਪਏ ਅਟੈਚ ਕੀਤੇ ਹਨ।

 

 

ED ਨੇ ਦੂਜੇ ਮਾਮਲੇ ਵਿੱਚ ਵਿਦੇਸ਼ੀ ਸੰਪਤੀ ਰੱਖਣ ਨੂੰ ਲੈ ਕੇ ਹਰੀਸ਼ ਗਹਿਲੋਤ ਨਾਂਅ ਦੇ ਵਿਅਕਤੀ ਉੱਤੇ ਕਾਰਵਾਈ ਕੀਤੀ ਹੈ। ED ਨੇ ਸੰਯੁਕਤ ਅਰਬ ਅਮੀਰਾਤ ਵਿੱਚ 1.46 ਕਰੋੜ ਰੁਪਏ ਦੀ ਵਿਦੇਸ਼ੀ ਸੰਪਤੀ ਰੱਖਣ ਲਈ ਫ਼ੇਮਾ (FEMA ਕਾਨੂੰਨ 1999) ਦੀ ਧਾਰਾ 37ਏ ਅਧੀਨ ਗਹਿਲੋਤ ਦੀ 1.46 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਪਿੱਛੇ ਜਿਹੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ PNB ਘੁਟਾਲੇ ਦੇ ਮੁਲਜ਼ਮ ਕਾਰੋਬਾਰੀ ਨੀਰਵ ਮੋਦੀ ਤੇ ਮੇਹੁਲ ਚੌਕਸੀ ਦੀਆਂ ਇੱਕ ਦਰਜਨ ਲਗਜ਼ਰੀ ਕਾਰਾਂ ਦੀ ਨੀਲਾਮੀ ਕੀਤੀ ਗਈ ਸੀ। ਇਹ ਕਾਰਾਂ 3.29 ਕਰੋੜ ਰੁਪਏ ਵਿੱਚ ਨੀਲਾਮ ਹੋਈਆਂ ਹਨ। ਇਹ ਜਾਣਕਾਰੀ ਖ਼ੁਦ ED ਵੱਲੋਂ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 90 Lakh of Pawan Bansal s nephew attached by ED