ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੇ ਪੰਜ–ਤਾਰਾ ਹੋਟਲ JW ਮੇਰੀਅਟ ਨੂੰ ਪੰਜ ਲੱਖ ਰੁਪਏ ਜੁਰਮਾਨਾ

ਚੰਡੀਗੜ੍ਹ ਦੇ ਪੰਜ–ਤਾਰਾ ਹੋਟਲ JW ਮੇਰੀਅਟ ਨੂੰ ਪੰਜ ਲੱਖ ਰੁਪਏ ਜੁਰਮਾਨਾ

ਚੰਡੀਗੜ੍ਹ ਦੇ ਸੈਕਟਰ 35 ਸਥਿਤ ਪੰਜ–ਤਾਰਾ ਹੋਟਲ ਜੇ.ਡਬਲਿਊ. ਮੇਰੀਅਟ (JW Marriott) ਨੂੰ ਪੰਜ ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਇਹ ਜੁਰਮਾਨਾ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਵੱਲੋਂ ਲਾਇਆ ਗਿਆ ਹੈ।  10 ਕੁ ਦਿਨ ਪਹਿਲਾਂ ਵਿਭਾਗੀ ਅਧਿਕਾਰੀਆਂ ਵੱਲੋਂ ਇਸ ਹੋਟਲ ਦੀ ਬਾਕਾਇਦਾ ਚੈਕਿੰਗ ਹੋਈ ਸੀ।

 

 

ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹੋਟਲ ਵਿੱਚੋਂ ਸ਼ਰਾਬ ਦੀਆਂ ਸੱਤ ਬੋਤਲਾਂ ਅਜਿਹੀਆਂ ਮਿਲੀਆਂ ਸਨ; ਜਿਨ੍ਹਾਂ ਉੱਤੇ ਹੋਲੋਗ੍ਰਾਮ ਨਹੀਂ ਸਨ। ਇਸ ਤੋਂ ਇਲਾਵਾ ਨਿਰੀਖਣ ਸਮੇਂ ਸੇਲਜ਼ ਤੇ ਸਟਾਕ ਰਜਿਸਟਰ ਅਤੇ ਨਿਰੀਖਣ ਨੋਟ–ਬੁੱਕ ਵੀ ਪੇਸ਼ ਨਹੀਂ ਕੀਤੀਆਂ ਗਈਆਂ ਸਨ।

 

 

ਭਾਵੇਂ ਇਹ ਸਭ ਕੁਝ ਕੁਲੈਕਟਰ (X) ਸਾਹਮਣੇ ਬਾਅਦ ਵਿੱਚ ਪੇਸ਼ ਕਰ ਦਿੱਤਾ ਗਿਆ ਸੀ ਪਰ ਨਿਰੀਖਣ ਤੋਂ ਬਾਅਦ ਪਾਇਆ ਗਿਆ ਕਿ ਇਹ ਰਜਿਸਟਰ ਵੀ ਵਾਜਬ ਨਹੀਂ ਸਨ।

 

 

ਆਈਐੈੱਫ਼ਐੱਲ ਦੇ ਦੋ ਬ੍ਰਾਂਡ ਲਈ ਲਾਇਸੈਂਸ ਤਾਂ ਸਨ ਪਰ ਵਿਭਾਗ ਵੱਲੋਂ ਮੌਜੂਦਾ ਨੀਤੀ ਵਰ੍ਹੇ ਲਈ ਇਨ੍ਹਾਂ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।

 

 

ਹੋਟਲ ਨੂੰ ਆਖ ਦਿੱਤਾ ਗਿਆ ਹੈ ਕਿ ਉਹ ਜਾਂ ਤਾਂ ਉਪਰੋਕਤ ਲੇਬਲਾਂ/ਬ੍ਰਾਂਡਾਂ ਦੀ ਪ੍ਰਵਾਨਗੀ ਆਬਕਾਰੀ ਨੀਤੀ 2019–2020 ਦੀ ਧਾਰਾ 10 ਮੁਤਾਬਕ ਲਵੇ ਅਤੇ ਜਾਂ ਪੰਜਾਬ ਐਕਸਾਈਜ਼ ਐਕਟ 1914 ਦੇ ਨਿਯਮਾਂ ਅਧੀਨ ਉਹ ਸਾਰੀ ਸ਼ਰਾਬ ਨਸ਼ਟ ਕਰੇ।

 

 

ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਵੀ ਇਸੇ ਹੋਟਲ ਨੂੰ ਇੱਕ ਫ਼ਿਲਮ ਅਦਾਕਾਰ ਰਾਹੁਲ ਬੋਸ ਦੀ ਸ਼ਿਕਾਇਤ ਉੱਤੇ 25,000 ਰੁਪਏ ਜੁਰਮਾਨਾ ਹੋਇਆ ਸੀ; ਉਹ ਮਾਮਲਾ ਫ਼ਿਲਮ ਅਦਾਕਾਰ ਤੋਂ ਦੋ ਕੇਲਿਆਂ ਦੀ ਵੱਧ ਕੀਮਤ ਵਸੂਲਣ ਦਾ ਸੀ; ਜਦ ਕਿ ਤਾਜ਼ਾ ਫਲ਼ਾਂ ਉੱਤੇ ਜੀਐੱਸਟੀ ਨਹੀਂ ਲੱਗਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs Five lakh fine to Chandigarh s Five Star Hotel JW Marriott