ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੇਂਡੂ ਵਿਕਾਸ ਮੰਤਰੀ ਤ੍ਰਿਪਤ ਬਾਜਵਾ ਨੇ ‘ਮਾਲਵਾ ਸਰਪੰਚ ਡਾਇਰੈਕਟਰੀ’ ਕੀਤੀ ਰਿਲੀਜ਼

ਡਾਇਰੈਕਟਰੀ ਵਿਭਾਗ ਦੀ ਵੈਬਸਾਈਟ ’ਤੇ ਹੋਵੇਗੀ ਉਪਲੱਬਧ: ਬਾਜਵਾ


ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ’ਮਾਲਵਾ ਸਰਪੰਚ ਡਾਇਰੈਕਟਰੀ’ ਨੂੰ ਜਾਰੀ ਕਰਨ ਦੀ ਰਸਮ ਅਦਾ ਕੀਤੀ। 

ਇਸ ਡਾਇਰੈਕਟਰੀ ਵਿਚ ਮਾਲਵੇ ਦੇ 7 ਜ਼ਿਲ੍ਹਿਆਂ ਦੇ ਪਿੰਡਾਂ ਦੇ ਸਰਪੰਚਾਂ ਦੇ ਨਾਮ, ਪਿਤਾ ਦਾ ਨਾਮ, ਤਸਵੀਰ, ਮੋਬਾਈਲ ਨੰਬਰ, ਵਿਧਾਨ ਸਭਾ ਹਲਕਾ ਅਤੇ ਪੁਲਿਸ ਥਾਣਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਡਾਇਰੈਕਟਰੀ ਉੱਘੇ ਸਮਾਜ ਸੇਵੀ ਗੋਰਾ ਸੰਧੂ ਖ਼ੁਰਦ ਵਲੋਂ ਤਿਆਰ ਕੀਤੀ ਹੈ।

 


ਇਸ ਮੌਕੇ ਤ੍ਰਿਪਤ ਬਾਜਵਾ ਨੇ ਐਲਾਨ ਕੀਤਾ ਕਿ ਜਲਦ ਹੀ ਪੇਂਡੂ ਵਿਕਾਸ ਵਿਭਾਗ ਵਲੋਂ ਸੂਬੇ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀ ਮੈਂਬਰਾਂ, ਸਰਪੰਚਾਂ ਅਤੇ ਪੰਚਾਂ ਦੀ ਆਨਲਾਈਨ ਡਾਇਰੈਕਟਰ ਵਿਭਾਗ ਦੀ ਵੈਬਸਾਈਟ ’ਤੇ ਉਪਲੱਬਧ ਕਰਵਾਈ ਜਾਵੇਗੀ।

 

ਡਾਇਰੈਕਟਰੀ ਦੇ ਸੰਪਾਦਕ ਗੋਰਾ ਸੰਧੂ ਖੁਰਦ ਨੇ ਦੱਸਿਆ ਕਿ ਇਸ ਡਾਇਰੈਕਟਰੀ ਵਿੱਚ ਪੰਜਾਬ ਦੇ ਮਾਲਵਾ ਖੇਤਰ ਦੇ 7 ਜ਼ਿਲ੍ਹਿਆਂ ਸੰਗਰੂਰ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਬਠਿੰਡਾ, ਬਰਨਾਲਾ, ਮੋਗਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਸਰਪੰਚਾ ਦੇ ਵੇਰਵੇ ਫ਼ੋਟੋ ਸਮੇਤ ਦਿੱਤੇ ਹਨ।

 

ਇਸ ਮੌਕੇ ਕੁਲਜੀਤ ਸਿੰਘ ਨਾਗਰਾ (ਸਲਾਹਕਾਰ ਮੁੱਖ ਮੰਤਰੀ), ਨੱਥੂ ਰਾਮ, ਦਰਸ਼ਨ ਲਾਲ ਮੰਗੂਪੁਰ (ਸਾਰੇ ਵਿਧਾਇਕ) ਤੋਂ ਇਲਾਵਾ ਪੇਂਡੂ ਵਿਕਾਸ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਸੀਮਾ ਜੈਨ ਅਤੇ ਸੰਯੁਕਤ ਵਿਕਾਸ ਕਮਿਸ਼ਨਰ ਸ੍ਰੀਮਤੀ ਤਨੂੰ ਕਸ਼ਿਅਪ ਵੀ ਮੌਜੂਦ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rural Development Minister Tripit Bajwa releases Malwa Sarpanch Directory