ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਸਭ ਫੜੇ ਜਾਣਗੇ…’ ਦਾ ਗਾਇਕ ਪਰਮੀਸ਼ ਵਰਮਾ ਫੜਿਆ ਗਿਆ ਕਾਨੂੰਨ ਤੋੜਦਾ

‘ਸਭ ਫੜੇ ਜਾਣਗੇ…’ ਦਾ ਗਾਇਕ ਪਰਮੀਸ਼ ਵਰਮਾ ਫੜਿਆ ਗਿਆ ਕਾਨੂੰਨ ਤੋੜਦਾ

ਪੰਜਾਬੀ ਦੇ ਉੱਘੇ ਗਾਇਕ ਤੇ ਫ਼ਿਲਮ ਅਦਾਕਾਰ ਪਰਮੀਸ਼ ਵਰਮਾ, ਜਿਸ ਨੇ ‘ਸਭ ਫੜੇ ਜਾਣਗੇ…’ ਗੀਤ ਗਾ ਕੇ ਕਾਫ਼ੀ ਨਾਮਣਾ ਖੱਟਿਆ ਹੈ; ਉਹ ਹੁਣ ਪਟਿਆਲਾ ’ਚ ਖ਼ੁਦ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਗਿਆ ਹੈ।

 

 

ਦੋ–ਪਹੀਆ ਵਾਹਨ ਉੱਤੇ ਬਿਨਾ ਹੈਲਮੈਟ ਜਾ ਰਹੇ ਗਾਇਕ ਪਰਮੀਸ਼ ਵਰਮਾ ਨੂੰ ਜੁਰਮਾਨਾ ਵੀ ਹੋਇਆ ਹੈ। ਇਸ ਸਬੰਧੀ ਇੱਕ ਵਿਡੀਓ ਵੀ ਵਾਇਰਲ ਹੋਈ ਹੈ; ਜਿਸ ਵਿੱਚ ਉਹ ਪਟਿਆਲਾ ਦੀਆਂ ਸੜਕਾਂ ’ਤੇ ਬਿਨਾ ਹੈਲਮੈਟ ਘੁੰਮਦਾ ਵਿਖਾਈ ਦੇ ਰਿਹਾ ਹੈ।

 

 

ਪਟਿਆਲਾ ਦੇ ਟ੍ਰੈਫ਼ਿਕ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਪਰਮੀਸ਼ ਵਰਮਾ ਦਾ ਚਲਾਨ ਮੋਟਰ ਵਾਹਨ ਕਾਨੂੰਨ ਦੀ ਉਲੰਘਣਾ ਦੇ ਜੁਰਮ ਲਈ ਕੱਟਿਆ ਗਿਆ ਹੈ। ਉਸ ਨੇ ਮੋਟਰਸਾਇਕਲ ਬਿਨਾ ਹੈਲਮੈਟ ਦੇ ਚਲਾ ਕੇ ਕਾਨੂੰਨ ਤੋੜਿਆ ਸੀ।

‘ਸਭ ਫੜੇ ਜਾਣਗੇ…’ ਦਾ ਗਾਇਕ ਪਰਮੀਸ਼ ਵਰਮਾ ਫੜਿਆ ਗਿਆ ਕਾਨੂੰਨ ਤੋੜਦਾ

 

ਪਰਮੀਸ਼ ਵਰਮਾ ਨੇ ਪੰਜਾਬੀ ਸੰਗੀਤ ਉਦਯੋਗ ਵਿੱਚ ਇੱਕ ਗਾਇਕ ਵਜੋਂ ਆਪਣੀ ਕਲਾਕਾਰੀ ਦਾ ਸਫ਼ਰ ਸ਼ੁਰੂ ਕੀਤਾ ਸੀ ਤੇ ਬਾਅਦ ’ਚ ਉਸ ਨੇ ਫ਼ਿਲਮਾਂ ਵਿੱਚ ਵੀ ਅਦਾਕਾਰੀ ਦੇ ਜੌਹਰ ਵਿਖਾਏ। ਸੋਸ਼ਲ ਮੀਡੀਆ ’ਤੇ ਉਸ ਦੇ ਪੰਜਾਬੀ ਗੀਤ ‘ਸਭ ਫੜੇ ਜਾਣਗੇ…’ ਨੂੰ 9 ਕਰੋੜ60 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ ਹੈ ਅਤੇ ਉਸ ਦਾ ਇੱਕ ਹੋਰ ਗੀਤ ‘ਗਾਲ਼ ਨ੍ਹੀਂ ਕੱਢਣੀ…’ ਨੂੰ ਹੁਣ ਤੱਕ 24 ਕਰੋੜ 10 ਲੱਖ ਲੋਕ ਵੇਖ ਚੁੱਕੇ ਹਨ।

 

 

ਇਸ ਮਾਮਲੇ ਦਾ ਦਿਲਚਸਪ ਪੱਖ ਇਹ ਹੈ ਕਿ ਉਸ ਨੇ ਆਪਣੇ ਹੀ ਗੀਤ ‘ਸਭ ਫੜੇ ਜਾਣਗੇ…’ ਵਿੱਚ ਉਨ੍ਹਾਂ ਲੋਕਾਂ ਦਾ ਨੋਟਿਸ ਲਿਆ ਸੀ; ਜਿਹੜੇ ਕਿਸੇ ਪੁਲਿਸ ਨਾਕੇ ’ਤੇ ਫੜੇ ਜਾਣ ਤੋਂ ਬਾਅਦ ਆਪਣੇ ਕਿਸੇ ਵੱਡੀ ਜਾਣਕਾਰ ਹਸਤੀ ਨੂੰ ਫ਼ੋਨ ਘੁਮਾ ਕੇ ਉੱਥੋਂ ਬਚਣ ਦਾ ਜਤਨ ਕਰਦੇ ਹਨ। ਉਸ ਗੀਤ ਵਿੱਚ ਪਰਮੀਸ਼ ਵਰਮਾ ਨੇ ਇਹੋ ਆਖਿਆ ਸੀ ਕਿ ਅਜਿਹਾ ਕੁਝ ਕਰਨ ਵਾਲੇ ‘ਸਭ ਫੜੇ ਜਾਣਗੇ।’ ਪਰ ਹੁਣ ਪਰਮੀਸ਼ ਵਰਮਾ ਖ਼ੁਦ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਗਿਆ ਹੈ।

 

 

ਪਰਮੀਸ਼ ਵਰਮਾ ਦਾ ਇੰਝ ਚਾਲਾਨ ਕੱਟੇ ਜਾਣ ਦੀ ਡਾਢੀ ਚਰਚਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sabh Farre Jaange Singer Parmish Verma challaned for without Helmet