ਤਸਵੀਰ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼
ਭਾਰਤ ਦੇ ਸਾਬਕਾ ਕ੍ਰਿਕੇਟ ਸਟਾਰ ਸਚਿਨ ਤੇਂਦੁਲਕਰ ਅੱਜ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ `ਤੇ ਪੁੱਜੇ।
ਪਤਾ ਲੱਗਾ ਹੈ ਕਿ ਸਚਿਨ ਤੇਂਦੁਲਕਰ ਕਿਸੇ ਨਿਜੀ ਸਮਾਰੋਹ `ਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਪੁੱਜੇ ਹਨ।
ਹਵਾਈ ਅੱਡੇ ਤੋਂ ਸਚਿਨ ਸਿੱਧੇ ਭਾਰਤ-ਪਾਕਿਸਤਾਨ ਦੇ ਅਟਾਰੀ ਬਾਰਡਰ `ਤੇ ਪੁੱਜੇ ਤੇ ਉੱਥੇ ਉਨ੍ਹਾਂ ਬੀਟਿੰਗ ਰੀਟ੍ਰੀਟ (ਰੋਜ਼ਾਨਾ ਭਾਰਤ ਤੇ ਪਾਕਿਸਤਾਨ ਦਾ ਝੰਡਾ ਲਾਹੁਣ ਦੀ) ਰਸਮ ਦਾ ਆਨੰਦ ਮਾਣਿਆ।
ਸ਼ਾਮ ਨੂੰ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਵੀ ਟੇਕਿਆ।
ਸਚਿਨ ਤੇਂਦੁਲਕਰ ਨੇ ਮੀਡੀਆ ਨਾਲ ਗੱਲਬਾਤ ਤੋਂ ਟਾਲ਼ਾ ਹੀ ਵੱਟ ਕੇ ਰੱਖਿਆ।
