ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਬਟਾਲਾ ਲਾਗੇ ‘ਥਾਣੇਦਾਰ ਦੇ ਪੁੱਤਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ’

ਬਟਾਲਾ ਲਾਗਲੇ ਪਿੰਡ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸ਼ੱਕੀ ਮੁਲਜ਼ਮ

ਬਟਾਲਾ ਲਾਗਲੇ ਪਿੰਡ ਧੁੱਪਸੜੀ ਦੇ ਗੁਰੂਘਰ 'ਚ ਪੰਜਾਬ ਪੁਲਿਸ ਦੇ ਏਐੱਸਆਈ ਅਨਿਲ ਕੁਮਾਰ ਦੇ ਪੁੱਤਰ ਆਸ਼ੀਸ਼ ਪਵਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਮੁਲਜ਼ਮ ਨੂੰ ਗੁਰੂਘਰ ਦੇ ਸੇਵਾਦਾਰਾਂ ਨੇ ਮੌਕੇ ‘ਤੇ ਹੀ ਫੜ ਲਿਆ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਪ੍ਰਾਪਤ ਜਾਣਕਾਰੀ ਮੁਤਾਬਕ ਸੋਮਵਾਰ–ਮੰਗਲਵਾਰ ਦੀ ਰਾਤ ਨੂੰ 1:30 ਵਜੇ ਮੁਲਜ਼ਮ ਲੜਕਾ ਪਹਿਲਾਂ ਗੁਰਦੁਆਰਾ ਸਾਹਿਬ ਦੇ ਅੰਦਰ ਰੱਖੀ ਗੋਲਕ ਕੋਲ ਗਿਆ ਤੇ ਉਸ ਨੂੰ ਖੋਲ੍ਹਣ ਦਾ ਜਤਨ ਕੀਤਾ। ਫਿਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਖਾਸਨ ਵਿਖੇ ਮੌਜੂਦ ਸਰੂਪ ਉੱਤੋਂ ਕੰਬਲ, ਰਜ਼ਾਈਆਂ ਤੇ ਰੁਮਾਲੇ ਲਾਹ ਦਿੱਤੇ।

 

 

ਇੰਨੇ ਨੂੰ ਜਦੋਂ ਉਸ ਨੇ ਸੇਵਾਦਾਰਾਂ ਦੇ ਆਉਣ ਦੀ ਆਵਾਜ਼ ਸੁਣੀ, ਤਾਂ ਉਹ ਖਿੜਕੀ ਵਿੱਚੋਂ ਦੀ ਬਾਹਰ ਖੇਤਾਂ ਵੱਲ ਨੱਸ ਗਿਆ ਪਰ ਉਸ ਦਾ ਪਿੱਛਾ ਕਰ ਕੇ ਉਸ ਨੂੰ ਤੁਰੰਤ ਕਾਬੂ ਕਰ ਲਿਆ ਗਿਆ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਬਟਾਲਾ ਲਾਗਲੇ ਪਿੰਡ ਧੁੱਪਸੜੀ ਦੇ ਗੁਰੂਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

 

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sacrilege in Gurudwara Sahib near Batala