ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਆਪ ਆਗੂ ਅਮਰਜੀਤ ਸਿੰਘ ਸੰਦੋਆ ਵਿਰੁੱਧ ਕਾਰਵਾਈ ਕਿਉਂ ਨਹੀਂ ਕਰਦੈ : ਅਕਾਲੀ ਦਲ

ਅਕਾਲੀ ਦਲ ਨੇ ਕੇਜਰੀਵਾਲ ਤੋਂ ਮੰਗੀ ਆਪ ਵਿਧਾਇਕ ਸੰਦੋਆ ਖਿਲਾਫ਼ ਕਾਰਵਾਈ

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੰੂ ਕਿਹਾ ਹੈ ਕਿ ਉਹ ਪੰਜਾਬੀਆਂ ਨੰੂ ਦੱਸੇ ਕਿ ਰੋਪੜ ਤੋਂ ਆਪ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਖ਼ਿਲਾਫ ਇੱਕ ਔਰਤ ਨਾਲ ਛੇੜਖਾਨੀ ਦੇ ਕੇਸ ’ਚ ਦੋਸ਼ ਆਇਦ ਹੋਣ ਮਗਰੋਂ ਵੀ ਉਸ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ?

 

ਇੱਕ ਪ੍ਰੈਸ ਬਿਆਨ ਦੁਆਰਾ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਨੇ ਕਿਹਾ ਕਿ ਹੁਣ ਜਦੋਂ ਉਸ ਦੇ ਆਪਣੇ ਵਿਧਾਇਕ ਦੀ ਰੂਪਨਗਰ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਖਿਚਾਈ ਕੀਤੀ ਗਈ ਹੈ ਅਤੇ ਉਸ ਵਿਰੁੱਧ ਬਹੁਤ ਸਾਰੀਆਂ ਅਪਰਾਧਿਕ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਗਏ ਹਨ ਤਾਂ ਕੇਜਰੀਵਾਲ ਨੇ ਚੁੱਪੀ ਧਾਰ ਲਈ ਹੈ, ਕਿਉਂ ?


ਉਨ੍ਹਾਂ ਕਿਹਾ ਕਿ ਜੇਕਰ ਆਪ ਕਨਵੀਨਰ ਔਰਤਾਂ ਦੀ ਸੁਰੱਖਿਆ ਬਾਰੇ ਸੱਚਮੁੱਚ ਸੰਜੀਦਾ ਹੈ ਤਾਂ ਉਸ ਨੰੂ ਸੰਦੋਆ ਨੰੂ ਤੁਰੰਤ ਪਾਰਟੀ ’ਚੋਂ ਕੱਢ ਦੇਣਾ ਚਾਹੀਦਾ ਹੈ ਅਤੇ ਇੱਕ ਵਿਧਾਇਕ ਵਜੋਂ ਉਸ ਦਾ ਅਸਤੀਫਾ ਲੈ ਲੈਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SAD action against legislators sadoa asked Kejriwal