ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਕਾਲੀ ਦਲ ਵੱਲੋਂ ਪੁਰਾਣੇ ਭਾਈਵਾਲ INLD ਨਾਲ ਮੁੜ ਗੱਠਜੋੜ

​​​​​​​ਅਕਾਲੀ ਦਲ ਵੱਲੋਂ ਪੁਰਾਣੇ ਭਾਈਵਾਲ INLD ਨਾਲ ਮੁੜ ਗੱਠਜੋੜ

ਸ਼੍ਰੋਮਣੀ ਅਕਾਲੀ ਦਲ (SAD) ਨੇ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਆਪਣੇ ਪੁਰਾਣੇ ਭਾਈਵਾਲ ਇੰਡੀਅਨ ਨੈਸ਼ਨਲ ਲੋਕ ਦਲ (INLD) ਨਾਲ ਮੁੜ ਸਾਂਝ ਪਾ ਲਈ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਜਨਨਾਇਕ ਜਨਤਾ ਪਾਰਟੀ (JJP) ਨਾਲ ਚੱਲ ਰਹੀ ਗੱਠਜੋੜ ਦੀ ਗੱਲਬਾਤ ਕਿਸੇ ਤਣ–ਪੱਤਣ ਨਾ ਲੱਗ ਸਕੀ।

 

 

ਅਕਾਲੀ ਦਲ ਪਹਿਲਾਂ ਦੁਸ਼ਯੰਗ ਚੌਟਾਲਾ ਦੀ ਅਗਵਾਈ ਹੇਠਲੀ JJP ਨਾਲ ਗੱਠਜੋੜ ਦੇ ਜਤਨ ਕਰ ਰਿਹਾ ਸੀ ਪਰ ਜਦੋਂ JJP ਨੇ ਅਕਾਲੀ ਦਲ ਲਈ ਕੁਝ ਹਲਕੇ ਛੱਡਣ ਤੋਂ ਇਨਕਾਰ ਕਰ ਦਿੱਤਾ, ਤਾਂ ਗੱਲਬਾਤ ਵਿਚਾਲੇ ਹੀ ਟੁੱਟ ਗਈ।

 

 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਜਦੋਂ ਆਪੋ–ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨਗੇ, ਤਦ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਉਸ ਮੌੇ ਮੌਜੂਦ ਰਹਿਣਗੇ।

 

 

ਇਸ ਤੋਂ ਵੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗੱਠਜੋੜ ਉਸ ਵੇਲੇ ਟੁੱਟ ਗਿਆ ਸੀ; ਜਦੋਂ ਕਾਲਾਂਵਾਲੀ ਤੋਂ ਇੱਕੋ–ਇੱਕ ਅਕਾਲੀ ਵਿਧਾਇਕ ਭਾਰਤੀ ਜਨਤਾ ਪਾਰਟੀ ’ਚ ਚਲਾ ਗਿਆ ਸੀ।

 

 

JJP ਦੀ ਸਥਾਪਨਾ ਪਿਛਲੇ ਸਾਲ ਉਦੋਂ ਹੋਈ ਸੀ; ਜਦੋਂ ਸ੍ਰੀ ਓਮ ਪ੍ਰਕਾਸ਼ ਸਿੰਘ ਚੌਟਾਲਾ ਨੇ ਦੁਸ਼ਯੰਤ ਚੌਟਾਲਾ ਤੇ ਉਸ ਦੇ ਭਰਾ ਦਿਗਵਿਜੇ ਸਿੰਘ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਲਾ ਕੇ ਇਨੈਲੋ ਵਿੱਚੋਂ ਕੱਢ ਦਿੱਤਾ ਸੀ।

 

 

ਸ਼੍ਰੋਮਣੀ ਅਕਾਲੀ ਦਲ ਤੇ ਇਨੈਲੋ ਵਿਚਾਲੇ ਪਹਿਲਾਂ ਵੀ ਲੰਮਾ ਸਮਾਂ ਗੱਠਜੋੜ ਰਿਹਾ ਹੈ ਪਰ ਸਾਲ 2017 ਦੌਰਾਨ ਇਹ ਗੱਠਜੋੜ ਸਤਲੁਜ–ਯਮੁਨਾ ਸੰਪਰਕ ਨਹਿਰ ਦੇ ਮੁੱਦੇ ਨੂੰ ਲੈ ਕੇ ਟੁੱਟ ਗਿਆ ਸੀ। ਇਨੈਲੋ ਦਾ ਕਹਿਣਾ ਸੀ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਇਸ ਸੰਪਰਕ ਨਹਿਰ ਵਿੱਚੋਂ ਜ਼ਰੂਰ ਵਹਿਣਾ ਚਾਹੀਦਾ ਹੈ ਪਰ ਅਕਾਲੀ ਦਲ ਇਸ ਦੇ ਵਿਰੁੱਧ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SAD allies with old partner INLD