ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਲੀ-ਭਾਜਪਾ ਪੰਜਾਬ `ਚ ਹਿੰਦੂ-ਸਿੱਖ ਏਕਤਾ ਲਈ ਖ਼ਤਰਾ: ਕਾਂਗਰਸ

ਪ੍ਰਕਾਸ਼ ਸਿੰਘ ਬਾਦਲ ਤੇ ਸ਼ਵੇਤ ਮਲਿਕ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ `ਤੇ ਦੋਸ਼ ਲਾਇਆ ਹੈ ਕਿ ਹੁਣ ਇਨ੍ਹਾਂ ਦੋਵਾਂ ਦਾ ਗੱਠਜੋੜ ਹਿੰਦੂ-ਸਿੱਖ ਏਕਤਾ ਲਈ ਖ਼ਤਰਾ ਬਣ ਗਿਆ ਹੈ ‘ਕਿਉਂਕਿ ਇਹ ਦੋਵੇਂ ਹੀ ਪਾਰਟੀਆਂ ਹੁਣ ਪੰਜਾਬ `ਚ ਫਿਰਕੂ ਏਕਤਾ ਵਿੱਚ ਵਿਘਨ ਪਾਉਣ ਦਾ ਹਰ ਸੰਭਵ ਜਤਨ ਕਰ ਰਹੀਆਂ ਹਨ।`


ਪੰਜਾਬ ਕਾਂਗਰਸ ਦਾ ਇਹ ਬਿਆਨ ਪੰਜਾਬ ਭਾਜਪਾ ਦੇ ਮੁਖੀ ਸ਼ਵੇਤ ਮਲਿਕ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਸ ਬਿਆਨ ਨੁੰ ਬਿਲਕੁਲ ਦਰੁਸਤ ਕਰਾਰ ਦਿੰਦਿਆਂ ਕਿਹਾ ਸੀ ਕਿ ਸੂਬੇ `ਚ ਹਿੰਦੂ-ਸਿੱਖ ਏਕਤਾ ਨੂੰ ਹੁਣ ਖ਼ਤਰਾ ਪੈਦਾ ਹੋ ਗਿਆ ਹੈ।


ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਹਿਮਾਂਸ਼ੂ ਪਾਠਕ ਨੇ ਇੱਕ ਬਿਆਨ ਰਾਹੀਂ ਦੋਸ਼ ਲਾਇਆ ਕਿ ਬਾਦਲ ਤੇ ਭਾਜਪਾ ਮੁਖੀ ਮਲਿਕ ਹੁਣ ਮਿਲ ਕੇ ਆਮ ਲੋਕਾਂ ਦੇ ਮਨਾਂ `ਚ ਜਾਣਬੁੱਝ ਕੇ ਇਹ ਡਰ ਭਰ ਰਹੇ ਹਨ ਕਿ ਹੁਣ ਹਿੰਦੂ-ਸਿੱਖ ਭਾਈਚਾਰੇ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ `ਚ ਅਜਿਹੀ ਇੱਕ ਵੀ ਮਿਸਾਲ ਨਹੀਂ ਦਿੱਤੀ ਜਾ ਸਕਦੀ, ਜਿੱਥੋਂ ਅਕਾਲੀ-ਭਾਜਪਾ ਗੱਠਜੋੜ ਦੇ ਦੋਸ਼ ਸਹੀ ਸਿੱਧ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਹਿੰਦੂ ਤੇ ਸਿੱਖ ਦੋਵੇਂ ਹੀ ਪੂਰੀ ਤਰ੍ਹਾਂ ਇੱਕਜੁਟ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SAD BJP are dangerous for Hindu Sikh Unity