ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੇਵਾ ਕੇਂਦਰਾਂ ਬਾਰੇ ‘ਅਕਾਲੀ-ਭਾਜਪਾ ਸੌਦੇ` ਦੀ ਹੋਵੇਗੀ ਜਾਂਚ

ਸੇਵਾ ਕੇਂਦਰਾਂ ਬਾਰੇ ‘ਅਕਾਲੀ-ਭਾਜਪਾ ਸੌਦੇ` ਦੀ ਹੋਵੇਗੀ ਜਾਂਚ

ਪੰਜਾਬ ਵਿੱਚ ਸੇਵਾ ਕੇਂਦਰ ਚਲਾਉਣ ਲਈ ਇੱਕ ਪ੍ਰਾਈਵੇਟ ਫ਼ਰਮ ਨਾਲ ਪਿਛਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ 1,400 ਕਰੋੜ ਰੁਪਏ ਦੇ ਜਿਹੜੇ ਸੌਦੇ `ਤੇ ਹਸਤਾਖਰ ਕੀਤੇ ਗਏ ਸਨ, ਮੌਜੂਦਾ ਪੰਜਾਬ ਸਰਕਾਰ ਹੁਣ ਉਸ ਦੀ ਜਾਂਚ ਕਰੇਗੀ।


ਇਸ ਸਬੰਧੀ ਐਲਾਨ ਅੱਜ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ `ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ-ਵਟਾਂਦਰਾ ਕਰਨਗੇ ਅਤੇ ਤਿੰਨ ਮਹੀਨਿਆਂ ਦੇ ਅੰਦਰ ਉਸ ਕੰਟਰੈਕਟ ਦੀ ਜਾਂਚ ਕਰਵਾਈ ਜਾਵੇਗੀ।


ਸ੍ਰੀ ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਕਿ ਇਹ ਕੰਟਰੈਕਟ ਖ਼ਤਮ ਕਰ ਕੇ ਸੂਬਾ ਸਰਕਾਰ ਨੇ 900 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਚਾ ਲਈ ਹੈ। ਮਨਪ੍ਰੀਤ ਸਿੰਘ ਬਾਦਲ ਦਰਅਸਲ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਵੱਲੋਂ ਪੁੱਛੇ ਸੁਆਲ ਦਾ ਜਵਾਬ ਦੇ ਰਹੇ ਸਨ। ਸ੍ਰੀ ਸੋਮ ਪ੍ਰਕਾਸ਼ ਨੇ ਪੁੱਛਿਆ ਸੀ ਕਿ ਕੀ ਸ਼ਹਿਰਾਂ ਤੇ ਪਿੰਡਾਂ `ਚ ਸੇਵਾ ਕੇਂਦਰ ਚਲਾਉਣ ਲਈ ਸੂਬਾ ਸਰਕਾਰ ਕੋਈ ਵਿਵਸਥਾ ਕਰ ਰਹੀ ਹੈ।


ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਜਵਾਬ ਵਿੱਚ ਦੱਸਿਆ ਸੀ ਕਿ ਪ੍ਰਾਈਵੇਟ ਫ਼ਰਮ ਨਾਲ ਪੰਜ ਸਾਲਾਂ ਵਾਸਤੇ ਸੂਬੇ ਅੰਦਰ 2,139 ਕੇਂਦਰ ਚਲਾਉਣ ਲਈ 1,400 ਕਰੋੜ ਰੁਪਏ ਦੇ ਇਕਰਾਰਨਾਮੇ `ਤੇ ਪਿਛਲੀ ਸਰਕਾਰ ਨੇ ਹਸਤਾਖਰ ਕੀਤੇ ਸਨ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਪਾਰਦਰਸ਼ੀ ਢੰਗ ਨਾਲ ਚਲਾਏ ਜਾਣਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SAD BJP deal about Sewa Kendras would be probed