ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਲਿਆਂਵਾਲੀ `ਚ ਗੜਬੜੀ: ਪੰਚਾਇਤ ਚੋਣਾਂ ਦੋਬਾਰਾ ਕਰਵਾਉਣ ਦੀ ਉੱਠੀ ਮੰਗ

ਤਸਵੀਰ: ਸੰਜੀਵ ਕੁਮਾਰ ਬਠਿੰਡਾ

ਅੱਜ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਪੰਜਾਬ ਭਰ `ਚ ਚੋਣਾਂ ਕੁੱਲ ਮਿਲਾ ਕੇ ਅਮਨ-ਅਮਾਨ ਨਾਲ ਨਿੱਬੜੀਆਂ। ਚੋਣ-ਹਿੰਸਾ ਦੌਰਾਨ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਹੀ ਰਿਹਾ ਪਰ ਸੱਤਾਧਾਰੀ ਪਾਰਟੀ ਕਾਂਗਰਸ `ਤੇ ਇਹ ਦੋਸ਼ ਵੱਡੇ ਪੱਧਰ `ਤੇ ਲੱਗੇ ਕਿ ਉਸ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਦਸਤਾਵੇਜ਼ ਰੱਦ ਕਰਵਾ ਦਿੱਤੇ ਹਨ।


ਜਿ਼ਲ੍ਹੇ ਦੇ ਲੰਬੀ ਕਸਬੇ ਲਾਗਲੇ ਪਿੰਡ ਕੋਲਿਆਂਵਾਲੀ `ਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨਾਂ ਨੇ ਰੋਸ ਮੁਜ਼ਾਹਰਾ ਕੀਤਾ। ਅਕਾਲੀ ਉਮੀਦਵਾਰ ਕਸ਼ਮੀਰ ਸਿੰਘ ਹੁਰਾਂ ਦੋਸ਼ ਲਾਇਆ ਕਿ ਕਾਂਗਰਸੀ ਵਰਕਰਾਂ ਨੇ ਪੋਲਿੰਗ ਬੂਥਾਂ `ਤੇ ਕਬਜ਼ਾ ਕੀਤਾ ਤੇ ਕਥਿਤ ਤੌਰ `ਤੇ ਜਾਅਲੀ ਵੋਟਾਂ ਵੀ ਭੁਗਤਾਈਆਂ।


ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨਾਂ ਨੇ ਪਿੰਡ ਵਿੱਚ ਦੋਬਾਰਾ ਵੋਟਾਂ ਪਵਾਉਣ ਦੀ ਮੰਗ ਕੀਤੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SAD candidate in Kolianwali demands repoll