ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਬੀਰ ਬਾਦਲ ਦੇ ਕਰੀਬੀ ਡਿੰਪੀ ਢਿਲੋਂ ਸਣੇ 3 ਦਾ 14 ਦਿਨਾ ਨਿਆਇਕ ਰਿਮਾਂਡ

ਸੁਖਬੀਰ ਬਾਦਲ ਅਤੇ ਹਰਦੀਪ ਸਿੰਘ ਡਿੰਪੀ ਢਿਲੋਂ

ਇੱਕ ਅਦਾਲਤ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਅਤਿ ਨੇੜਲੇ ਆਗੂ ਅਤੇ ਗਿੱਦੜਬਾਹਾ ਹਲਕਾ ਲਈ ਪਾਰਟੀ-ਇੰਚਾਰਜ ਹਰਦੀਪ ਸਿੰਘ ਡਿੰਪੀ ਢਿਲੋਂ, ਉਨ੍ਹਾਂ ਦੇ ਭਰਾ ਸੰਨੀ ਢਿਲੋਂ ਤੇ ਡਿੰਪੀ ਦੇ ਨੇੜਲੇ ਸਾਥੀ ਜਗਤਾਰ ਸਿੰਘ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ `ਚ ਭੇਜ ਦਿੱਤਾ। ਉਨ੍ਹਾਂ ਵਿਰੁੱਧ ਕੱਲ੍ਹ ਬੁੱਧਵਾਰ ਨੂੰ ਜਿ਼ਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਵਿਘਨ ਪਾਉਣ ਦਾ ਕੇਸ ਕੋਟਭਾਈ ਪੁਲਿਸ ਥਾਣੇ `ਚ ਦਰਜ ਕੀਤਾ ਗਿਆ ਸੀ। ਉਨ੍ਹਾਂ ਵਿਰੁੱਧ ਸਿ਼ਕਾਇਤ ਪ੍ਰੀਜ਼ਾਇਡਿੰਗ ਆਫ਼ੀਸਰ ਨੇ ਦਰਜ ਕਰਵਾਈ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਦਿਹਾਤੀ ਚੋਣਾਂ ਦੌਰਾਨ ਉਨ੍ਹਾਂ ਨੂੰ ਡਿਊਟੀ ਕਰਨ ਤੋਂ ਰੋਕਿਆ ਸੀ।


ਪਿੰਡ ਗਿਲਜੇਵਾਲਾ `ਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸੀ ਕਾਰਕੁੰਨਾਂ ਵਿਚਾਲੇ ਬੁੱਧਵਾਰ ਨੂੰ ਝਗੜਾ ਹੋਇਆ ਸੀ। ਸ੍ਰੀ ਡਿੰਪੀ ਢਿਲੋਂ ਨੂੰ ਤਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਾਮ ਨੂੰ ਅਕਾਲੀ ਕਾਰਕੁੰਨਾਂ ਨੇ ਕੋਟਭਾਈ ਪੁਲਿਸ ਥਾਣੇ ਦੇ ਸਾਹਮਣੇ ਰੋਸ ਮੁਜ਼ਾਹਰਾ ਵੀ ਕੀਤਾ ਸੀ।


ਸ੍ਰੀ ਡਿੰਪੀ ਢਿਲੋਂ ਨੇ ਕਿਹਾ,‘ਕਾਂਗਰਸੀ ਕਾਰਕੁੰਨਾਂ ਨੇ ਚੋਣਾਂ ਦੌਰਾਨ ਕਈ ਪਿੰਡਾਂ `ਚ ਬੂਥਾਂ `ਤੇ ਕਬਜ਼ੇ ਕੀਤੇ ਸਨ। ਜਦੋਂ ਅਸੀਂ ਉੱਥੇ ਪੁੱਜੇ, ਤਾਂ ਉਨ੍ਹਾਂ ਨੇ ਸਾਡੇ `ਤੇ ਹਮਲਾ ਕੀਤਾ ਸੀ। ਪੁਲਿਸ ਨੇ ਤਦ ਸਾਨੁੰ ਸੁਰੱਖਿਆ ਦੇਣ ਦੇ ਪੱਜ ਹਿਰਾਸਤ `ਚ ਲੈ ਲਿਆ ਸੀ ਪਰ ਸਾਨੂੰ ਸ਼ਾਮ ਨੁੰ ਕਿਤੇ ਜਾ ਕੇ ਪਤਾ ਲੱਗਾ ਕਿ ਸਾਡੇ ਖਿ਼ਲਾਫ਼ ਤਾਂ ਕੇਸ ਵੀ ਦਰਜ ਹੋ ਗਿਆ ਹੈ। ਪੁਲਿਸ ਸਾਨੂੰ ਕਾਂਗਰਸ ਦੇ ਇਸ਼ਾਰੇ `ਤੇ ਪਰੇਸ਼ਾਨ ਕਰਨਾ ਚਾਹੁੰਦੀ ਹੈ।`


ਡਿੰਪੀ ਨੇ ਪਿਛਲੇ ਵਰ੍ਹੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ ਪਰ ਤਦ ਉਹ ਹਾਰ ਗਏ ਸਨ।


ਉੱਧਰ ਗਿੱਦੜਬਾਹਾ ਦੇ ਡੀਅੇੱਸਪੀ ਗੁਰਤੇਜ ਸਿੰਘ ਨੇ ਪੁਲਿਸ `ਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਿਆਸੀ ਦਬਾਅ ਹੋਣ ਤੋਂ ਸਾਫ਼ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਸਿਰਫ਼ ਸਿ਼ਕਾਇਤ ਮਿਲਣ `ਤੇ ਕੇਸ ਦਰਜ ਕੀਤਾ ਗਿਆ ਹੈ।     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SAD leader Dimpy Dhillon sent to 14 days judicial remand