ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ਾਲਿਸਤਾਨੀ ਆਗੂ ਦੀ ਬਰਸੀ ਮੌਕੇ ਪੁੱਜੇ ਅਕਾਲੀ ਆਗੂ ਵਲਟੋਹਾ ਤੇ ਮਾਨ

ਖ਼ਾਲਿਸਤਾਨੀ ਆਗੂ ਦੀ ਬਰਸੀ ਮੌਕੇ ਪੁੱਜੇ ਅਕਾਲੀ ਆਗੂ ਵਲਟੋਹਾ ਤੇ ਮਾਨ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਵੀਰਵਾਰ ਨੂੰ ਤਰਨ ਤਾਰਨ ਜਿ਼ਲ੍ਹੇ ਦੇ ਪਿੰਡ ਪੰਜਵੜ `ਚ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਮੁਖੀ ਜਨਰਲ ਲਾਭ ਸਿੰਘ ਦੇ ਬਰਸੀ ਸਮਾਰੋਹ ਵਿੱਚ ਭਾਗ ਲਿਆ।


ਵਲਟੋਹਾ ਤੋਂ ਇਲਾਵਾ ਯੂਨਾਈਟਿਡ ਅਕਾਲੀ ਦਲ ਦੇ ਆਗੂ ਭਾਈ ਮੋਹਕਮ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ, ਦਲ ਖ਼ਾਲਸਾ ਦੇ ਮੁਖੀ ਭਾਈ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਲਾਭ ਸਿੰਘ ਦੀ 30ਵੀਂ ਬਰਸੀ ਮੌਕੇ ਰੱਖੇ ਇਸ ਸਮਾਰੋਹ `ਚ ਮੌਜੂਦ ਸਨ। ਲਾਭ ਸਿੰਘ ਨੂੰ ਸੁਖਦੇਵ ਸਿੰਘ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।


ਲਾਭ ਸਿੰਘ ਪਹਿਲਾਂ ਪੰਜਾਬ ਪੁਲਿਸ ਦਾ ਇੱਕ ਅਧਿਕਾਰੀ ਸੀ, ਜਿਸ ਨੇ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੀ ਕਮਾਂਡ 1986 `ਚ ਉਦੋਂ ਸੰਭਾਲੀ ਸੀ, ਜਦੋਂ ਇਸ ਦਹਿਸ਼ਤਗਰਦ ਜੱਥੇਬੰਦੀ ਦਾ ਪਹਿਲਾ ਆਗੂ ਮਨਬੀਰ ਸਿੰਘ ਚਹੇੜੂ ਗ੍ਰਿਫ਼ਤਾਰ ਹੋ ਗਿਆ ਸੀ।


ਜਨਰਲ ਲਾਭ ਸਿੰਘ ਗਰਮ-ਖਿ਼ਆਲੀ ਸਿੱਖ ਪ੍ਰਚਾਰਕ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵੀ ਕਾਫ਼ੀ ਨੇੜੇ ਰਿਹਾ ਸੀ ਅਤੇ ਆਪਰੇਸ਼ਨ ਬਲੂ ਸਟਾਰ ਦੌਰਾਨ ਫ਼ੌਜ ਖਿ਼ਲਾਫ਼ ਵੀ ਲੜਿਆ ਸੀ।


ਪੰਜਾਬ ਦੇ ਸਾਬਕਾ ਡੀਜੀਪੀ ਜੂਲੀਓ ਫ਼੍ਰਾਂਸਿਸ ਰਿਬੇਰੋ `ਤੇ ਹੋਏ ਹਮਲੇ ਪਿੱਛੇ ਵੀ ਜਨਰਲ ਲਾਭ ਸਿੰਘ ਦਾ ਹੀ ਹੱਥ ਸੀ। ਲੁਧਿਆਣਾ `ਚ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖ਼ਾ `ਚੋਂ 6 ਕਰੋੜ ਰੁਪਏ ਦੀ ਡਕੈਤੀ ਪਿੱਛੇ ਵੀ ਮੁੱਖ ਦਿਮਾਗ਼ ਉਸੇ ਦਾ ਸੀ। ਖ਼ਾਲਿਸਤਾਨ ਕਮਾਂਡੋ ਫ਼ੋਰਸ ਨੇ ਉਸੇ ਧਨ ਨਾਲ ਫਿਰ ਹਥਿਆਰ ਖ਼ਰੀਦੇ ਸਨ। ਉਹ 12 ਜੁਲਾਈ, 1988 ਨੂੰ ਹੁਸਿ਼ਆਰਪੁਰ `ਚ ਟਾਂਡਾ ਨੇੜੇ ਇੱਕ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ।


ਵਲਟੋਹਾ ਨੇ ਕਿਹਾ ਕਿ ਜਨਰਲ ਲਾਭ ਸਿੰਘ ਉਨ੍ਹਾਂ ਦੇ ਨਾਲ ਹੀ ਸੀ, ਜਦੋਂ ਉਨ੍ਹਾਂ ਨੂੰ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਗ੍ਰਿਫ਼ਤਾਰ ਕਰ ਕੇ ਜੋਧਪੁਰ ਜੇਲ੍ਹ `ਚ ਭੇਜਿਆ ਗਿਆ ਸੀ। ਕਿਸੇ ਦਾ ਨਾਂਅ ਲਏ ਬਗ਼ੈਰ, ਉਨ੍ਹਾਂ ਇਹ ਵੀ ਕਿਹਾ ਕਿ ਇੱਥੇ ਬਹੁਤ ਸਾਰੇ ਅਜਿਹੇ ਆਗੂ ਵੀ ਬੈਠੇ ਹਨ, ਜਿਨ੍ਹਾਂ ਦਾ ਝੁਕਾਅ ਉਸ ਪਾਰਟੀ ਕਾਂਗਰਸ ਵੱਲ ਹੈ, ਜਿਸ ਨੇ ਸ੍ਰੀ ਹਰਿਮੰਦਰ ਸਾਹਿਬ `ਤੇ ਹਮਲਾ ਕਰਵਾਇਆ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SAD leader Valtoha reaches Khalistani s death anniversary