ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਮੇਰੀ ਇੱਜ਼ਤ ਦਾ ਸਵਾਲ ਆ, ਕਿਵੇਂ ਮਰਜ਼ੀ ਕਰੋ ਪਰ ਸਾਡੀ ਰੈਲੀ 'ਚ ਜ਼ਰੂਰ ਆਓ'

ਪ੍ਰਕਾਸ਼ ਸਿੰਘ ਬਾਦਲ

1 / 2ਪ੍ਰਕਾਸ਼ ਸਿੰਘ ਬਾਦਲ

ਪ੍ਰਕਾਸ਼ ਸਿੰਘ ਬਾਦਲ

2 / 2ਪ੍ਰਕਾਸ਼ ਸਿੰਘ ਬਾਦਲ

PreviousNext

ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ `ਚ ਬੇਅਦਬੀ ਦੀਆਂ ਘਟਨਾਵਾਂ ਲਈ ਜਿ਼ੰਮੇਵਾਰ ਕਰਾਰ ਦਿੱਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੋ ਜਿਹੇ ਡੂੰਘੇ ਸੰਕਟ ਦਾ ਸਾਹਮਣਾ ਹੁਣ ਕਰਨਾ ਪੈ ਰਿਹਾ ਹੈ, ਅਜਿਹੀ ਸਥਿਤੀ ਉਸ ਲਈ ਪਹਿਲਾਂ ਕਦੇ ਵੀ ਪੈਦਾ ਨਹੀਂ ਹੋਈ। ਕੁਝ ਸੀਨੀਅਰ ਅਕਾਲੀ ਆਗੂਆਂ ਨੇ ਪਾਰਟੀ ਲੀਡਰਸਿ਼ਪ ਦਾ ਵਿਰੋਧ ਸ਼ੁਰੂ ਕਰ ਕੇ ਆਪਣੇ ਬਾਗ਼ੀ ਸੁਰ ਵੀ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ। ਅਜਿਹੇ ਕੁਝ ਕਾਰਨਾਂ ਕਰ ਕੇ ਹੀ 93 ਸਾਲਾਂ ਦੇ ਸ੍ਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਉਂਦੀ 7 ਅਕਤੂਬਰ ਦੀ ਪਟਿਆਲਾ ਰੈਲੀ ਨੂੰ ਸਫ਼ਲ ਬਣਾਉਣ ਲਈ ਖ਼ੁਦ ਮੈਦਾਨ `ਚ ਉੱਤਰਨਾ ਪਿਆ। ਉਹ ਹੁਣ ਰੋਜ਼ਾਨਾ ਵੱਖੋ-ਵੱਖਰੇ ਸ਼ਹਿਰਾਂ ਤੇ ਪਿੰਡਾਂ `ਚ ਜਾ ਕੇ ਅਕਾਲੀ ਦਲ ਦੀ ‘ਜਬਰ-ਵਿਰੋਧੀ ਰੈਲੀ` ਵਿੱਚ ਭਾਗ ਲੈਣ ਲਈ ਪਾਰਟੀ ਕਾਰਕੁੰਨਾਂ ਤੇ ਆਗੂਆਂ ਨੂੰ ਪ੍ਰੇਰਿਤ ਕਰ ਰਹੇ ਹਨ।

 

ਬਾਦਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ,' ਮੇਰੀ ਤੁਹਾਡੇ ਕੋਲ ਬੰਨਤੀ ਹੈ। ਮੂਲਕਾ ਸਾਬ੍ਹ ਹੁਣ ਇਹ ਇੱਜ਼ਤ ਦਾ ਸਵਾਲ ਹੈ। ਭਾਵੇਂ ਸਕੂਲਾਂ ਦੀਆਂ ਬੱਸਾਂ ਮੰਗੂ, ਭਾਵੇਂ ਮੋਟਰਸਾਈਕਲ ਉੱਤੇ ਜਾਊ. ਪਰ ਕਿਵੇਂ ਮਰਜ਼ੀ ਕਰੋ ਬਸ ਰੈਲਾ ਵਿੱਚ ਜਾਓ। ਇਸ ਤਰ੍ਹਾਂ ਲੱਗੇ ਕਿ ਸਾਰੇ ਹੀ ਰੈਲੀ ਵਿੱਚ ਗਏ ਹਨ.। ਪੈਦਲ ਜਾਓ ਪਰ ਰੈਲਾ ਵਿੱਚ ਜਾਓ ਸਹੁੰ ਚੱਕ ਕੇ ਕਹੂੰ ਕਿ ਤੁਸੀਂ ਆਪਣੇ ਨਾਲ ਪੰਜ-ਪੰਜ ਬੰਦੇ ਲੈ ਕੇ ਜਾਓਗੇ।'

 

ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਡੇ ਬਾਦਲ ਨੇ ਇਹ ਗੱਲ ਕਹੀ. ਉਨ੍ਹਾਂ ਕਿਹਾ ਕਿ ‘ਰੈਲੀਆਂ ਤਾਂ ਪਹਿਲਾਂ ਵੀ ਬਹੁਤ ਹੋਈਆਂ ਹਨ ਪਰ ਮੈਂ ਇੰਝ ਕਦੇ ਲੋਕਾਂ ਨੂੰ ਆਪ ਜਾ-ਜਾ ਕੇ ਰੈਲੀ `ਚ ਭਾਗ ਲੈਣ ਦੀਆਂ ਬੇਨਤੀਆਂ ਨਹੀਂ ਕੀਤੀਆਂ। ਹੁਣ ਮੈਂ ਤੇ ਸੁਖਬੀਰ ਬਾਦਲ ਵੱਖੋ-ਵੱਖਰੇ ਵਿਧਾਨ ਸਭਾ ਹਲਕਿਆਂ `ਚ ਜਾ ਕੇ ਅਪੀਲਾਂ ਤੇ ਬੇਨਤੀਆਂ ਕਰ ਰਹੇ ਹਾਂ ਕਿ ਆਉਂਦੀ 7 ਅਕਤੂਬਰ ਦੀ ਪਟਿਆਲਾ ਰੈਲੀ ਦਾ ਹਿੱਸਾ ਬਣੋ।`

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SAD patron Parkash Singh Badal is holding small meetings to ensure that the October 7 Patiala rally is a success