ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼੍ਰੋਮਣੀ ਅਕਾਲੀ ਦਲ ਐਤਵਾਰ ਨੂੰ ਕਰੇਗਾ ਕੋਈ ਸਨਸਨੀਖ਼ੇਜ਼ ਇੰਕਸ਼ਾਫ਼

ਸ਼੍ਰੋਮਣੀ ਅਕਾਲੀ ਦਲ ਐਤਵਾਰ ਨੂੰ ਕਰੇਗਾ ਕੋਈ ਸਨਸਨੀਖ਼ੇਜ਼ ਇੰਕਸ਼ਾਫ਼

ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵੇਲੇ ਹੁਣ ਤੱਕ ਦੇ ਸਭ ਤੋਂ ਵੱਡੇ ਸਿਆਸੀ-ਧਾਰਮਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹਾਲਾਤ `ਚ ਅਕਾਲੀ ਆਗੂਆਂ ਨੇ ਐਤਵਾਰ ਨੂੰ ਇੱਕ ‘ਸਨਸਨੀਖ਼ੇਜ਼ ਇੰਕਸ਼ਾਫ਼` ਕਰਨ ਦਾ ਫ਼ੈਸਲਾ ਕੀਤਾ ਹੈ। ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਤਾਬੂਤ `ਚ ਆਖ਼ਰੀ ਕਿੱਲ ਐਤਵਾਰ ਨੂੰ ਗੱਡਣਗੇ ਤੇ ਇਸ ਲਈ ਬੇਹੱਦ ਅਹਿਮ ਤੇ ਸਨਸਨੀਖ਼ੇਜ਼ ਪ੍ਰਗਟਾਵਾ ਕੀਤਾ ਜਾਵੇਗਾ।


ਅਜਿਹਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਇੱਕ ਦਿਨ ਪਹਿਲਾਂ ਜਾਣਬੁੱਝ ਕੇ ਕੀਤਾ ਜਾਵੇਗਾ; ਤਾਂ ਜੋ ਕਾਂਗਰਸ ਦੇ ਮੁੱਖ ਬੰਬ (ਕਮਿਸ਼ਨ ਰਿਪੋਰਟ) ਨੂੰ ਠੁੱਸ ਕੀਤਾ ਜਾ ਸਕੇ। ਜੇ ਅਕਾਲੀ ਦਲ ਨੇ ਤੁਰੰਤ ਕੋਈ ਕਦਮ ਨਾ ਚੁੱਕਿਆ, ਤਾਂ ਅਕਾਲੀ ਦਲ ਲਈ ਬਹੁਤ ਘਾਤਕ ਸਥਿਤੀ ਬਣ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਾਰੇ ਅਕਾਲੀ ਵਿਧਾਇਕ ਬਹਿਸ ਲਈ ਸਦਨ `ਚ ਮੌਜੂਦ ਰਹਿਣਗੇ, ਬੱਸ ਵੱਡੇ ਬਾਦਲ ਨਹੀਂ ਹੋਣਗੇ ਕਿਉਂਕਿ ਅੱਜ-ਕੱਲ੍ਹ ਉਨ੍ਹਾਂ ਦੀ ਤਬੀਅਤ ਕੁਝ ਠੀਕ ਨਹੀਂ ਚੱਲ ਰਹੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SAD will bring sensational expose on Sunday