ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

`84 ਸਿੱਖ ਕਤਲੇਆਮ ਵਿਰੁੱਧ ਅਕਾਲੀ ਦਲ ਸਨਿੱਚਰਵਾਰ ਨੂੰ ਦਿੱਲੀ `ਚ ਦੇਵੇਗਾ ਧਰਨਾ

`84 ਸਿੱਖ ਕਤਲੇਆਮ ਵਿਰੁੱਧ ਅਕਾਲੀ ਦਲ ਸਨਿੱਚਰਵਾਰ ਨੂੰ ਦਿੱਲੀ `ਚ ਦੇਵੇਗਾ ਧਰਨਾ

ਨਵੰਬਰ 1984 ਦੇ ਸਿੱਖ ਕਤਲੇਆਮ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਭਲਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨਾ ਦੇਵੇਗਾ। ਇਸ ਰੋਸ ਧਰਨੇ ਦੌਰਾਨ ਪੀੜਤਾਂ ਨੂੰ ਛੇਤੀ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਜਾਵੇਗੀ। ਉੱਧਰ ਕਾਂਗਰਸ ਸਪਾਰਟੀ ਨੇ ਅਕਾਲੀ ਦਲ ਦੇ ਇਸ ਕਦਮ (ਪ੍ਰਸਤਾਵਿਤ ਰੋਸ ਪ੍ਰਦਰਸ਼ਨ ਤੇ ਧਰਨੇ) ਨੂੰ ਸੁਖਬੀਰ ਬਾਦਲ ਦਾ ‘ਸਿਆਸੀ ਢਕਵੰਜ` ਕਰਾਰ ਦਿੱਤਾ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਪਾਰਟੀ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ - ‘ਕਾਂਗਰਸ ਦੀ ਸ਼ਹਿ `ਤੇ ਕਰਵਾਏ ਗਏ ਸਿੱਖ ਕਤਲੇਆਮ ਵਿਰੁੱਧ ਹੁਣ ਅਕਾਲੀ ਦਲ ਦਿੱਲੀ `ਚ ਰੋਸ ਧਰਨਾ ਦੇਵੇਗਾ।` ਚੇਤੇ ਰਹੇ ਕਿ 31 ਅਕਤੂਬਰ, 1984 ਨੂੰ ਉਦੋਂ ਦੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1 ਨਵੰਬਰ ਤੋਂ ਲੈ ਕੇ 4 ਨਵੰਬਰ ਤੱਕ ਦੇਸ਼ ਦੀ ਰਾਜਧਾਨੀ ਦਿੱਲੀ ਤੇ ਦੇਸ਼ ਦੇ ਹੋਰ ਕਈ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ।


ਡਾ. ਚੀਮਾ ਨੇ ਕਿਹਾ ਕਿ ਇਸ ਰੋਸ ਧਰਨੇ ਨੂੰ ਵੇਖ ਕੇ ਕਾਂਗਰਸ ਪਾਰਟੀ ਦੀਆਂ ਅੱਖਾਂ ਖੁੱਲ੍ਹਣਗੀਆਂ ਤੇ ਉਸ ਨੂੰ ਪਤਾ ਲੱਗੇਗਾ ਕਿ ਸੱਚ ਦੀ ਆਵਾਜ਼ ਨੂੰ ਇੰਝ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅਕਾਲੀਆਂ ਦੇ ਰੋਸ ਮੁਜ਼ਾਹਰੇ ਤੇ ਧਰਨੇ ਦਾ ਵਿਰੋਧ ਕਰ ਕੇ ਸਿੱਖ ਕੌਮ ਦੇ ਜ਼ਖ਼ਮਾਂ `ਤੇ ਲੂਣ ਛਿੜਕਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ 34 ਵਰ੍ਹਿਆਂ ਬਾਅਦ ਵੀ ਕਾਂਗਰਸ ਹਾਲੇ ਤੱਕ ਦੋਸ਼ੀਆਂ ਦੀ ਪੁਸ਼ਤ-ਪਨਾਹੀ ਕਰ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SAD will protest in Delhi on Saturday