ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਹਿਬ ਸਿੰਘ ਨੱਤ ਦੇ ਲੁਧਿਆਣਾ ਰਹਿੰਦੇ ਦੋਵੇਂ ਪੁੱਤਰ ਡਾਢੇ ਚਿੰਤਤ

ਸਾਹਿਬ ਸਿੰਘ ਨੱਤ ਦੇ ਲੁਧਿਆਣਾ ਰਹਿੰਦੇ ਦੋਵੇਂ ਪੁੱਤਰ ਡਾਢੇ ਚਿੰਤਤ

ਅਮਰੀਕੀ ਸੂਬੇ ਕੈਲੀਫ਼ੋਰਨੀਆ `ਚ ਦੋ ਗੋਰਿਆਂ ਦੇ ਵਹਿਸ਼ੀਆਨਾ ਨਸਲੀ ਹਮਲੇ ਦੇ ਸਿ਼ਕਾਰ ਹੋਏ 71 ਸਾਲਾ ਸਾਹਿਬ ਸਿੰਘ ਨੱਤ ਦੀ ਸੁਰੱਖਿਆ ਤੇ ਸਲਾਮਤੀ ਨੂੰ ਲੈ ਕੇ ਲੁਧਿਆਣਾ `ਚ ਰਹਿੰਦੇ ਉਨ੍ਹਾਂ ਦੇ ਦੋ ਪੁੱਤਰ ਚਰਨਜੀਤ ਸਿੰਘ ਤੇ ਸ਼ਰਨਜੀਤ ਸਿੰਘ ਇਸ ਵੇਲੇ ਡਾਢੇ ਫਿ਼ਕਰਮੰਦ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਇੱਕ ਨਸਲੀ ਹਮਲਾ ਸੀ। ਉਨ੍ਹਾਂ ਆਸ ਪ੍ਰਗਟਾਈ ਕਿ ਕੈਲੀਫ਼ੋਰਨੀਆ ਪੁਲਿਸ ਇਸ ਮਾਮਲੇ `ਚ ਜ਼ਰੂਰ ਹੀ ਵਾਜਬ ਕਾਰਵਾਈ ਕਰੇਗੀ।


ਦੋਵੇਂ ਭਰਾ ਲੁਧਿਆਣਾ ਦੀ ਕਾਕੋਵਾਲ ਰੋਡ `ਤੇ ਰਹਿੰਦੇ ਹਨ। ਚਰਨਜੀਤ ਸਿੰਘ ਉਰਫ਼ ਨਿੱਕਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਾਹਿਬ ਸਿੰਘ ਨੱਤ ਇੱਕ ਕਿਸਾਨ ਹਨ। ਪਿਤਾ ਤੇ ਉਨ੍ਹਾਂ ਦੀ ਮਾਂ ਰੁਪਿੰਦਰ ਕੌਰ ਇਸ ਵੇਲੇ ਆਪਣੀ ਧੀ ਕੋਲ ਕੈਲੀਫ਼ੋਰਨੀਆ `ਚ ਰਹਿ ਰਹੇ ਹਨ। ਚਰਨਜੀਤ ਸਿੰਘ ਹੁਰਾਂ ਦੱਸਿਆ,‘‘ਮੈਂ ਵੀ ਚਾਰ ਸਾਲ ਕੈਲੀਫ਼ੋਰਨੀਆ `ਚ ਰਿਹਾ ਹਾਂ। ਉੱਥੇ ਅਜਿਹੇ ਨਸਲੀ ਹਮਲੇ ਆਮ ਹਨ। ਇਸ ਘਟਨਾ ਤੋਂ ਬਾਅਦ ਮੇਰੇ ਪਿਤਾ ਸਦਮੇ `ਚ ਹਨ ਪਰ ਪੁਲਿਸ ਨੇ ਬਹੁਤ ਫੁਰਤੀ ਨਾਲ ਕਾਰਵਾਈ ਕੀਤੀ ਹੈ। ਦੋਵੇਂ ਮੁਲਜ਼ਮ ਫੜ ਲਏ ਹਨ। ਆਪਣੀ ਵਿਲੱਖਣ ਪਛਾਣ ਕਾਰਨ ਸਿੱਖ ਅਕਸਰ ਅਜਿਹੇ ਨਸਲੀ ਹਮਲਿਆਂ ਦੇ ਸਿ਼ਕਾਰ ਹੁੰਦੇ ਰਹਿੰਦੇ ਹਨ ਪਰ ਇਹ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਪਿਤਾ ਵੀ ਕਦੇ ਇਸ ਸਮੱਸਿਆ ਤੋਂ ਪੀੜਤ ਹੋਣਗੇ।``   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sahib Singh Natt s Ludhiana resident two sons worried a lot