ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਲਾਗਲੇ ਪਿੰਡ ਦੇ ਠੇਕੇ ’ਤੇ ਸੇਲਜ਼ਮੈਨ ਦਾ ਕਤਲ

ਪਿੰਡ ਚੁਪਕੀ (ਲੁਧਿਆਣਾ)

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੁਪਕੀ ਸਥਿਤ ਸ਼ਰਾਬ ਦੇ ਇੱਕ ਠੇਕੇ ’ਚ ਇੱਕ ਸੇਲਜ਼ਮੈਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਇਹ ਵਾਰਦਾਤ ਵੀਰਵਾਰ ਦੇਰ ਰਾਤੀਂ ਵਾਪਰੀ ਤੇ ਇਸ ਦਾ ਪਤਾ ਅੱਜ ਸਵੇਰੇ ਲੱਗਾ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸਵੇਰੇ ਜਦੋਂ ਸੇਲਜ਼ਮੈਨ ਦਾ ਸਾਥੀ ਪੁੱਜਾ, ਤਾਂ ਉਸ ਨੇ ਖੂਨ ਨਾਲ ਲਥਪਥ ਲਾਸ਼ ਵੇਖ ਕੇ ਉਸ ਦੀ ਜਾਣਕਾਰੀ ਆਪਣੇ ਮਾਲਕਾਂ ਨੂੰ ਦਿੱਤੀ।

 

 

ਮ੍ਰਿਤਕ ਦੀ ਸ਼ਨਾਖ਼ਤ ਰਮੇਸ਼ ਚੰਦ (45) ਨਿਵਾਸੀ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ। ਇਹ ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦੇਹ ਦਾ ਪੋਸਟ–ਮਾਰਟਮ ਹੋ ਰਿਹਾ ਸੀ। ਪੁਲਿਸ ਨੇ ਇਸ ਮਾਮਲੇ ਦੀ ਤਹਿਕੀਕਾਤ ਸ਼ੁਰੂ ਕਰ ਦਿੱਤੀ ਹੈ।

 

 

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਮਕਤੂਲ ਰਮੇਸ਼ ਪਿਛਲੇ ਤਿੰਨ ਸਾਲਾਂ ਤੋਂ ਠੇਕੇ ’ਤੇ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ। ਲੌਕਡਾਊਨ ਤੇ ਕਰਫ਼ਿਊ ਕਰਕੇ ਉਹ ਇਸ ਵੇਲੇ ਠੇਕੇ ’ਤੇ ਹੀ ਰਹਿ ਰਿਹਾ ਸੀ।

 

 

ਵੀਰਵਾਰ ਦੀ ਰਾਤ ਨੂੰ ਵੀ ਉਹ ਠੇਕੇ ਅੰਦਰ ਸੁੱਤਾ ਪਿਆ ਸੀ। ਕਾਤਲ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਹਾਲੇ ਤੱਕ ਪੁਲਿਸ ਨੂੰ ਅਜਿਹੀ ਕੋਈ ਸੂਹ ਨਹੀਂ ਮਿਲੀ ਸੀ ਕਿ ਆਖ਼ਰ ਇਹ ਕਤਲ ਕੀਤਾ ਕਿਉਂ ਗਿਆ ਹੈ।

 

 

ਹੁਣ ਆਲੇ–ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਵਿਡੀਓ ਫ਼ੁਟੇਜ ਖੰਗਾਲ਼ੀ ਜਾ ਰਹੀ ਹੈ। ਇੰਨਾ ਕੁ ਪਤਾ ਲੱਗਾ ਹੈ ਕਿ ਕਾਤਲਾਂ ਨੇ ਪਹਿਲਾਂ ਰਮੇਸ਼ ਚੰਦ ਨੂੰ ਗੱਲਾਂ ’ਚ ਲਾ ਕੇ ਠੇਕਾ ਖੁਲ੍ਹਵਾਇਆ ਸੀ ਤੇ ਫਿਰ ਸ਼ਾਇਦ ਕਿਸੇ ਗੱਲੋਂ ਕੋਈ ਤਕਰਾਰਬਾਜ਼ੀ ਹੋ ਗਈ ਤੇ ਉਨ੍ਹਾ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

 

 

ਕਾਤਲ ਜਾਂਦੇ ਸਮੇਂ ਠੇਕੇ ਨੂੰ ਜਿਉਂ ਦਾ ਤਿਉਂ ਬੰਦ ਕਰ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Salesman murdered on Liquor Vend in Ludhiana Village