ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਦੀ ਸਫਾਈ, ’84 ਕਤਲੇਆਮ ’ਤੇ ਬਿਆਨ ਬਾਰੇ ਮੁਆਫੀ ਮੰਗਣ ਸੈਮ ਪਿਤ੍ਰੋਦਾ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੁਹਰਾਇਆ ਕਿ 1984 ਚ ਹੋਏ ਸਿੱਖ ਕਤਲੇਆਮ ਸਬੰਧੀ ਬਿਆਨ ’ਤੇ ਸੈਮ ਪਿਤ੍ਰੋਦਾ ਨੂੰ ਜ਼ਰੂਰ ਮੁਆਫੀ ਮੰਗਣੀ ਚਾਹੀਦੀ ਹੈ।

 

ਸਮਾਚਾਰ ਏਜੰਸੀ ਏਐਨਆਈ ਮੁਤਾਬਕ ਪੰਜਾਬ ਦੇ ਫ਼ਤਿਹਗੜ੍ਹ ਚ ਸੋਮਵਾਰ ਨੂੰ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ਸੈਮ ਪਿਤ੍ਰੋਦਾ ਨੇ 1984 ਕਤਲੇਆਮ ਬਾਰੇ ਜੋ ਕਿਹਾ ਉਹ ਬਿਲਕੁਲ ਗਲਤ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਲਈ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

 

ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਸੈਮ ਪਿਤ੍ਰੋਦਾ ਨੂੰ ਫ਼ੋਨ ’ਤੇ ਇਹ ਦਸਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੇ ਜੋ ਕੁਝ ਵੀ ਕਿਹਾ ਉਹ ਪੂਰੀ ਤਰ੍ਹਾਂ ਗਲਤ ਸੀ। ਉਨ੍ਹਾਂ ਨੇ ਸ਼ਰਮਿੰਦਾ ਹੋਣਾ ਚਾਹੀਦਾ ਹੈ ਤੇ ਜਨਤਕ ਤੌਰ ਤੇ ਮੁਆਫੀ ਮੰਗਣੀ ਚਾਹੀਦੀ ਹੈ।

 

1984 ਚ ਦਿੱਲੀ ਚ ਹੋਏ ਸਿੱਖ ਕਤਲੇਆਮ ਨਾਲ ਸਬੰਧਤ ਇਕ ਸਵਾਲ ਦੇ ਜਵਾਬ ਚ ਪਿਤ੍ਰੋਦਾ ਨੇ ਲੰਘੀ 9 ਮਈ ਨੂੰ ਕਿਹਾ ਸੀ ਕਿ ਹੁਣ ਕੀ 84 ਦਾ? ਤੁਸੀਂ (ਨਰਿੰਦਰ ਮੋਦੀ) ਨੇ 5 ਸਾਲ ਚ ਕੀ ਕੀਤਾ, ਉਸਦੀ ਗੱਲ ਕਰੋ। 1984 ਚ ਜਿਹੜਾ ਹੋਇਆ, ਉਹ ਹੋਇਆ। ਜਿਸ ਤੋਂ ਬਾਅਦ ਭਾਜਪਾ ਨੇ ਕਾਂਗਰਸ ਦੀ ਨਿਖੇਧੀ ਕੀਤੀ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sam Pitroda should be ashamed apologise publicly of 1984 Anti Sikh Riots remark says Rahul Gandhi in Punjab