ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ `ਚ ਰੇਤ ਮਾਫ਼ੀਆ ਦਾ ਹਮਲਾ, ਫ਼ਾਰੈਸਟ ਅਫ਼ਸਰ ਗੰਭੀਰ ਜ਼ਖ਼ਮੀ

ਮੋਹਾਲੀ `ਚ ਰੇਤ ਮਾਫ਼ੀਆ ਦਾ ਹਮਲਾ, ਫ਼ਾਰੈਸਟ ਅਫ਼ਸਰ ਗੰਭੀਰ ਜ਼ਖ਼ਮੀ

ਮੋਹਾਲੀ ਦੇ ਮਾਜਰੀ ਬਲਾਕ `ਚ ਰੇਤ ਮਾਫ਼ੀਆ ਵੱਲੋਂ ਕੀਤੇ ਕਥਿਤ ਹਮਲੇ `ਚ ਫ਼ਾਰੈਸਟ ਅਫ਼ਸਰ ਦਵਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਇਹ ਹਮਲਾ ਮੰਗਲਵਾਰ ਵੱਡੇ ਤੜਕੇ ਇੱਕ ਨਾਕੇ `ਤੇ ਕੀਤਾ ਗਿਆ।

ਜੰਗਲ਼ਾਤ ਅਧਿਕਾਰੀ ਨੂੰ ਚੰਡੀਗੜ੍ਹ ਦੇ ਪੀਜੀਆਈ `ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੇ ਦਿਮਾਗ਼ ਦਾ ਆਪਰੇਸ਼ਨ ਹੋਇਆ ਹੈ। ਉਨ੍ਹਾਂ ਦੀ ਹਾਲਤ ਲਗਾਤਾਰ ਗੰਭੀਰ ਬਣੀ ਹੋਈ ਹੈ। ਇਸ ਹਮਲੇ ਵਿੱਚ ਜੰਗਲ਼ਾਤ ਮਹਿਕਮੇ ਦੇ ਚਾਰ ਹੋਰ ਅਧਿੱਕਾਰੀ ਤੇ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਸੱਤ ਤੋਂ ਅੱਠ ਗੁੰਡਿਆਂ ਨੇ ਇਹ ਹਮਲਾ ਕੀਤਾ।

ਸੂਤਰਾਂ ਅਨੁਸਾਰ ਜੰਗਲ਼ਾਤ ਅਧਿਕਾਰੀਆਂ ਨੇ ਖਰੜ ਦੇ ਮਾਜਰੀ ਬਲਾਕ `ਚ ਸਿਉਂਕ ਪਿੰਡ ਲਾਗੇ ਇੱਕ ਨਾਕਾ ਲਾਇਆ ਹੋਇਆ ਸੀ ਤੇ ਉਨ੍ਹਾਂ ਰੇਤੇ ਨਾਲ ਲੱਦੀ ਇੱਕ 

ਟਰੇਕਟਰ-ਟਰਾਲੀ ਨੂੰ ਰੋਕਿਆ। ਉਸ ਟਰਾਲੀ ਨਾਲ ਜਾ ਰਹੇ ਵਿਅਕਤੀਆਂ ਨੇ ਹੀ ਜੰਗਲ਼ਾਤ ਮਹਿਕਮੇ ਦੀ ਟੀਮ `ਤੇ ਹਮਲਾ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦਵਿੰਦਰ ਸਿੰਘ ਹੁਰਾਂ ਨੂੰ ਸੂਹ ਮਿਲੀ ਸੀ ਕਿ ਜੰਗਲ ਵਿੱਚੋਂ ਚੋਰੀ-ਛਿਪੇ ਖੈਰ ਰੁੱਖਾਂ ਦੀ ਲੱਕੜ ਲਿਜਾਂਦੀ ਜਾ ਰਹੀ ਹੈ।

ਮੋਹਾਲੀ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਵੀ ਜੰਗਲ਼ਾਤ ਅਧਿਕਾਰੀ `ਤੇ ਹੋਏ ਹਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਹਮਲਾਵਰਾਂ ਦੀ ਭਾਲ਼ ਜਾਰੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sand Mafia Attacks Forest Officer