ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਤ ਮਾਫ਼ੀਆ ਮੋਹਾਲੀ ਜਿ਼ਲ੍ਹੇ `ਚ ਵਰਤ ਰਿਹਾ ਬਿਨਾ ਨੰਬਰਾਂ ਵਾਲੀਆਂ ਗੱਡੀਆਂ

ਰੇਤ ਮਾਫ਼ੀਆ ਮੋਹਾਲੀ ਜਿ਼ਲ੍ਹੇ `ਚ ਵਰਤ ਰਿਹਾ ਬਿਨਾ ਨੰਬਰਾਂ ਵਾਲੀਆਂ ਗੱਡੀਆਂ

ਮੋਹਾਲੀ `ਚ ਰੇਤ-ਮਾਫ਼ੀਆ ਕਥਿਤ ਤੌਰ `ਤੇ ਪੂਰੀ ਤਰ੍ਹਾਂ ਸਰਗਰਮ ਹੈ ਤੇ ਉਸ ਵੱਲੋਂ ਬਿਨਾ ਰਜਿਸਟ੍ਰੇਸ਼ਨ ਨੰਬਰ ਦੇ ਵਾਹਨਾਂ ਦੀ ਵਰਤੋਂ ਧੜੱਲੇ ਨਾਲ ਕੀਤੀ ਜਾ ਰਹੀ ਹੈ। ਮੋਹਾਲੀ ਪੁਲਿਸ ਭਾਵੇਂ ਅਜਿਹੇ ਵਾਹਨਾਂ ਨੂੰ ਜ਼ਬਤ ਕਰ ਰਹੀ ਹੈ ਤੇ ਰੇਤੇ ਦੀ ਗ਼ੈਰ-ਕਾਨੂੰਨੀ ਮਾਈਨਿੰਗ (ਪੁਟਾਈ) `ਚ ਸ਼ਾਮਲ ਡਰਾਇਵਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਪਰ ਹੋਰ ਬਹੁਤ ਸਾਰੇ ਅਜਿਹੇ ਅਪਰਾਧੀ ਹਾਲੇ ਕਾਨੂੰਨ ਦੀ ਪਹੁੰਚ ਤੋਂ ਕਾਫ਼ੀ ਦੂਰ ਜਾਪਦੇ ਹਨ।


ਮੋਹਾਲੀ ਜਿ਼ਲ੍ਹੇ ਦੇ ਪਿੰਡਾਂ ਕਕਰਾਲੀ ਤੇ ਮੁਕੰਦਪੁਰ ਦੇ ਨਿਵਾਸੀਆਂ ਨੇ ਦੋਸ਼ ਲਾਇਆ ਹੈ ਕਿ ਰੇਤੇ ਨਾਲ ਲੱਦੇ ਟਿੱਪਰ ਤੇ ਟਰਾਲੀਆਂ ਵੱਡੀ ਗਿਣਤੀ `ਚ ਪਿੰਡ ਦੀਆਂ ਸੜਕਾਂ `ਤੇ ਚੱਲਦੇ ਵਿਖਾਈ ਦਿੰਦੇ ਹਨ ਅਤੇ ਇਹ ਸਭ ਕਥਿਤ ਤੌਰ `ਤੇ ਗ਼ੈਰ-ਕਾਨੂੰਨੀ ਢੰਗ ਨਾਲ ਹੋ ਰਿਹਾ ਹੈ। ਪੁਲਿਸ ਥਾਣੇ ਦੇ ਸਾਹਮਣਿਓਂ ਵੀ ਅਜਿਹੇ ਵਾਹਨ ਅਕਸਰ ਲੰਘਦੇ ਰਹਿੰਦੇ ਹਨ।


ਬੀਤੇ ਸਨਿੱਚਰਵਾਰ ਨੂੰ ਮੋਹਾਲੀ ਪੁਲਿਸ ਨੇ ਅਜਿਹੀਆਂ ਨੌਂ ਟਰੈਕਟਰ-ਟਰਾਲੀਆਂ ਜ਼ਬਤ ਕੀਤੀਆਂ ਸਨ ਅਤੇ ਪਿੰਡ ਕਕਰਾਲੀ, ਡੇਰਾ ਬੱਸੀ ਦੇ ਤਿੰਨ ਵਿਅਕਤੀਆਂ ਨੁੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਵਿਰੁੱਧ ਮਾਈਨਿੰਗ ਕਾਨੂੰਨ ਅਧੀਨ ਕੇਸ ਦਰਜ ਕੀਤੇ ਗਏ ਸਨ ਕਿਉਂਕਿ ਉਨ੍ਹਾਂ ਖਿ਼ਲਾਫ਼ ਚੋਰੀ ਦਾ ਕੋਈ ਮਾਮਲਾ ਤਾਂ ਦਰਜ ਨਹੀਂ ਹੋ ਸਕਦਾ ਸੀ।


ਡੇਰਾ ਬੱਸੀ ਦੇ ਐੱਸਐੱਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਬਿਨਾ ਰਜਿਸਟ੍ਰੇਸ਼ਨ ਨੰਬਰਾਂ ਦੇ ਵਾਹਨ ਚਲਾਉਣਾ ਮੋਟਰ ਵਾਹਨ ਕਾਨੂੰਨ ਦੀ ਉਲੰਘਣਾ ਹੈ।


ਬੀਤੀ 13 ਅਕਤੂਬਰ ਨੂੰ ਜ਼ੀਰਕਪੁਰ, ਢਕੋਲੀ ਤੇ ਡੇਰਾ ਬੱਸੀ ਦੇ 13 ਪੁਲਿਸ ਮੁਲਾਜ਼ਮਾਂ ਦੀ ਡਿਊਟੀ ਪਿੰਡ ਕਕਰਾਲੀ ਨੇੜੇ ਲਾਈ ਗਈ ਸੀ, ਤਾਂ ਜੋ ਰੇਤੇ ਦੀ ਗ਼ੈਰ-ਕਾਨੂੰਨੀ ਪੁਟਾਈ ਰੋਕੀ ਜਾ ਸਕੇ।


ਪੁਲਿਸ ਅਨੁਸਾਰ ਪਿੰਡ ਕਕਰਾਲੀ ਦੇ ਹੀ ਨਿਵਾਸੀ ਲਖਵੀਰ ਸਿੰਘ, ਜਸਪਾਲ ਸਿੰਘ, ਗੁਰਜੰਟ ਸਿੰਘ ਤੇ ਮੰਗਾ ਹਾਲੇ ਤੱਕ ਫ਼ਰਾਰ ਹਨ। ਪੁਲਿਸ ਉਨ੍ਹਾਂ ਦੀ ਭਾਲ਼ ਕਰ ਰਹੀ ਹੈ।


ਪਿੰਡ ਮੁਕੰਦਪੁਰ ਦੇ ਇੱਕ ਨਿਵਾਸੀ ਦਿਲਬਾਗ਼ ਸਿੰਘ ਨੇ ਦੱਸਿਆ ਕਿ ਕੁਝ ਲੋਕ ਜ਼ਮੀਨ ਪੱਧਰੀ ਕਰਨ ਦੇ ਨਾਂਅ `ਤੇ ਰੇਤਾ ਤੇ ਚਿੱਕੜ ਪੁੱਟ ਰਹੇ ਹਨ। ਚਿੱਕੜ ਤੇ ਰੇਤੇ ਦੇ ਭਰੇ ਟਰੱਕ ਇੱਟਾਂ ਦੇ ਭੱਠਿਆਂ ਤੇ ਸਟੋਨ-ਕ੍ਰੱਸ਼ਰਾਂ ਵੱਲ ਲਿਜਾਂਦੇ ਜਾ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sand Mafia is using vehicles without registration plates