ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਦੋਆ `ਤੇ ਹਮਲੇ ਦੀ ਵਿਆਪਕ ਨਿਖੇਧੀ, ਵੇਖੋ ਹਮਲੇ ਦੀ ਵਿਡੀਓ

ਸੰਦੋਆ `ਤੇ ਹਮਲੇ ਦੀ ਵਿਆਪਕ ਨਿਖੇਧੀ, ਵੇਖੋ ਹਮਲੇ ਦੀ ਵਿਡੀਓ

ਰੋਪੜ `ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸੰਦੋਆ `ਤੇ ਰੇਤ ਮਾਫ਼ੀਆ ਦੇ ਹਮਲੇ ਦਾ ਮਾਮਲਾ ਭਖ ਗਿਆ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ-ਮੁਖੀ ਡਾ ਬਲਬੀਰ ਸਿੰਘ, ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਮੁਖੀ ਸੁਖਪਾਲ ਸਿੰਘ ਖਹਿਰਾ, ਅਰਵਿੰਦ ਛਾਬੜਾ ਅਤੇ ਹੋਰ ਕਈ ਆਗੂਆਂ ਨੇ ਇਸ ਜਾਨਲੇਵਾ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ।

ਨਰਿੰਦ ਕੌਰ ਭਰਾਜ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਟਵੀਟ ਵਿੱਚ ਜੋੜਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਕਾਰਕੁੰਨ ਰੇਤ ਮਾਫ਼ੀਆ ਤੋਂ ਡਰਨ ਵਾਲੇ ਨਹੀਂ ਹਨ। ਉਹ ਰੇਤ ਮਾਫ਼ੀਆ ਖਿ਼ਲਾਫ਼ ਆਪਣੀ ਆਵਾਜ਼ ਉਠਾਉਂਦੇ ਰਹਿਣਗੇ।

 

 

ਸੁਖਪਾਲ ਸਿੰਘ ਖਹਿਰਾ ਨੇ ਵੀ ਅਮਰਜੀਤ ਸਿੰਘ ਸੰਦੋਆ `ਤੇ ਹੋਏ ਇਸ ਹਮਲੇ ਦੀ ਨਿੰਦਾ ਕਰਦਿਆਂ ਕਿਹਾ  ਹੈ ਕਿ ਇਸ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਨ੍ਹਾਂ ਦਾਅਵਿਆਂ ਦੀ ਹਵਾ ਨਿੱਕਲ ਗਈ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਸੂਬੇ ਵਿੱਚ ਹੁਣ ਕਿਤੇ ਰੇਤੇ ਦੀ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ। ‘ਹੁਣ ਇਹ ਮੁੱਖ ਮੰਤਰੀ ਦਾ ਲਿਟਮਸ ਟੈਸਟ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਯੂਥ ਕਾਂਗਰਸ ਦੇ ਆਗੂਆਂ ਨੂੰ ਬਚਾਉਂਦੇ ਹਨ ਜਾਂ ਉਹ ਇਨਸਾਫ਼ ਦਾ ਪੱਖ ਲੈਂਦੇ ਹਨ।`

ਇਸ ਦੌਰਾਨ ਡਾਂ ਬਲਬੀਰ ਸਿੰਘ ਤੁਰੰਤ ਅਮਰਜੀਤ ਸਿੰਘ ਸੰਦੋਆ ਦਾ ਹਾਲ-ਚਾਲ ਜਾਣਨ ਲਈ ਪੀਜੀਆਈ, ਚੰਡੀਗੜ੍ਹ ਪੁੱਜੇ। ਉਨ੍ਹਾਂ ਹਿਕਾ ਕਿ ਪੰਜਾਬ ਵਿੱਚ ਕਾਨੂੰਨ ਤੇ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਕੇ ਰਹਿ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sandoa Attack Condemned See Video