ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ਜ਼ਿਲ੍ਹੇ ਨੂੰ ਮਿਲਿਆ ​​​​​​​ਕਿਸਾਨ ਕਰਜ਼ਾ–ਮਾਫ਼ੀ ਦਾ ਸਭ ਤੋਂ ਵੱਧ ਲਾਹਾ

ਸੰਗਰੂਰ ਜ਼ਿਲ੍ਹੇ ਨੂੰ ਮਿਲਿਆ ​​​​​​​ਕਿਸਾਨ ਕਰਜ਼ਾ–ਮਾਫ਼ੀ ਦਾ ਸਭ ਤੋਂ ਵੱਧ ਲਾਹਾ

ਪੰਜਾਬ ਸਰਕਾਰ ਦੀ ਕਿਸਾਨ–ਕਰਜ਼ਾ ਮਾਫ਼ੀ ਦਾ ਸਭ ਤੋਂ ਵੱਧ ਲਾਭ ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਮਿਲਿਆ ਹੈ; ਜਿੱਥੇ 54,444 ਕਿਸਾਨਾਂ ਦੇ 370.38 ਕਰੋੜ ਰੁਪਏ ਦੇ ਕਰਜ਼ੇ ਮਾਫ਼ ਹੋਏ ਹਨ।

 

 

ਇਹ ਕਰਜ਼ੇ ਸਿਰਫ਼ 2 ਹੈਕਟੇਅਰ ਵਾਹੀਯੋਗ ਜ਼ਮੀਨ ਦੇ ਮਾਲਕ ਤੇ ਦੋ ਲੱਖ ਰੁਪਏ ਤੱਕ ਦੇ ਕਰਜ਼ੇ ਦਾ ਬੋਝ ਝੱਲ ਰਹੇ ਛੋਟੇ ਕਿਸਾਨਾਂ ਦੇ ਮਾਫ਼ ਹੋਏ ਸਨ।

 

 

ਇਸ ਮਾਮਲੇ ’ਚ ਲੁਧਿਆਣਾ ਦੂਜੇ ਨੰਬਰ ਉੱਤੇ ਰਿਹਾ ਹੈ; ਜਿੱਥੇ 46,534 ਕਿਸਾਨਾਂ ਦੇ 381 ਕਰੋੜ ਰੁਪਏ ਦੇ ਕਰਜ਼ੇ ਮਾਫ਼ ਹੋਏ ਹਨ। ਇੰਝ ਪਟਿਆਲਾ ਦੇ 43,078 ਕਿਸਾਨਾਂ ਦੇ 365 ਕਰੋੜ ਦੇ ਕਰਜ਼ੇ ਮਾਫ਼ ਕੀਤੇ ਗਏ ਹਨ।

 

 

ਬਠਿੰਡਾ ਦੇ 42,014 ਕਿਸਾਨਾਂ ਨੂੰ ਇਹ ਲਾਭ ਪੁੱਜਾ ਹੈ; ਜਿਨ੍ਹਾਂ ਦੇ 275 ਕਰੋੜ ਰੁਪਏ ਦੇ ਕਰਜ਼ੇ ਮਾਫ਼ ਹੋਏ ਹਲ ਤੇ ਤਰਨ ਤਾਰਨ ਇਸ ਮਾਮਲੇ ’ਚ ਪੰਜਵੇਂ ਨੰਬਰ ਉੱਤੇ ਤਰਨ ਤਾਰਨ ਜ਼ਿਲ੍ਹਾ ਰਿਹਾ ਹੈ; ਜਿੱਥੋਂ ਦੇ 29,824 ਕਿਸਾਨਾਂ ਦੇ 254 ਕਰੋੜ ਰੁਪਏ ਦੇ ਕਰਜ਼ੇ ਮਾਫ਼ ਹੋਏ ਹਨ।

 

 

ਪਠਾਨਕੋਟ ਦੇ 3141 ਕਿਸਾਨਾਂ ਦੇ 34 ਕਰੋੜ ਰੁਪਏ ਦੇ ਕਰਜ਼ੇ ਮਾਫ਼ ਹੋਏ ਹਨ; ਜਦ ਕਿ ਮੋਹਾਲੀ ਜ਼ਿਲ੍ਹੇ ਦੇ 11,066 ਕਿਸਾਨਾਂ ਦੇ 126.50 ਕਰੋੜ ਰੁਪਏ ਦੇ ਕਰਜ਼ੇ ਮਾਫ਼ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sangrur district got much benefit of Farm loan waiver