ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੰਗਰੂਰ ਬਣਿਆ ਪੰਜਾਬ ਦਾ ‘ਜੰਤਰ–ਮੰਤਰ’

​​​​​​​ਸੰਗਰੂਰ ਬਣਿਆ ਪੰਜਾਬ ਦਾ ‘ਜੰਤਰ–ਮੰਤਰ’

ਸੰਗਰੂਰ ਹੁਣ ਪੰਜਾਬ ਦਾ ‘ਜੰਤਰ–ਮੰਤਰ’ ਬਣ ਗਿਆ ਹੈ ਕਿਉਂਕਿ ਬੀਐੱਡ ਤੇ ਈਟੀਟੀ ਦੇ ਬੇਰੁਜ਼ਗਾਰ ਅਧਿਆਪਕਾਂ ਤੇ ਕਿਸਾਨਾਂ ਦੀਆਂ ਯੂਨੀਅਨਾਂ ਇੱਥੇ ਲਗਾਤਾਰ ਜ਼ਬਰਦਸਤ ਰੋਸ ਮੁਜ਼ਾਹਰੇ ਕਰ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੇ ਆਪਣੇ ਤੰਬੂ ਗੱਡੇ ਹੋਏ ਹਨ। ਇਸ ਜਗ੍ਹਾ ਨੂੰ ਵੇਖ ਕੇ ਹੁਣ ਦਿੱਲੀ ਦਾ ਜੰਤਰ–ਮੰਤਰ ਇਲਾਕਾ ਚੇਤੇ ਆਉਂਦਾ ਹੈ, ਜੋ ਪਿਛਲੇ ਕਈ ਸਾਲਾਂ ਤੋਂ ਰਾਸ਼ਟਰੀ ਪੱਧਰ ਦੇ ਧਰਨਿਆਂ ਤੇ ਰੋਸ ਪ੍ਰਦਰਸ਼ਨਾਂ ਦਾ ਧੁਰਾ ਬਣਿਆ ਹੋਇਆ ਹੈ।

 

 

ਸੰਗਰੂਰ ’ਚ ਮੁਲਾਜ਼ਮਾਂ, ਬੇਰੁਜ਼ਗਾਰ ਅਧਿਆਪਕਾਂ ਤੇ ਕਿਸਾਨਾਂ ਦੇ ਇਨ੍ਹਾਂ ਨਿਰੰਤਰ ਧਰਨਿਆਂ ਕਾਰਨ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਪੰਜਾਬ ਏਕਤਾ ਪਾਰਟੀ ਦੇ ਆਗੂ ਵੀ ਇਨ੍ਹਾਂ ਥਾਵਾਂ ਉੱਤੇ ਅਕਸਰ ਗੇੜੇ ਲਾਉਂਦੇ ਰਹਿੰਦੇ ਹਨ। ਸੰਗਰੂਰ ’ਚ ਹੁਣ ਇੱਕ ਹਫ਼ਤੇ ਵਿੱਚ ਔਸਤਨ ਚਾਰ ਵੱਡੇ ਧਰਨੇ ਤੇ ਪ੍ਰਦਰਸ਼ਨ ਜ਼ਰੂਰ ਹੋ ਰਹੇ ਹਨ।

 

 

ਇਸੇ ਲਈ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਅਕਸਰ ਕਾਨੂੰਨ ਤੇ ਵਿਵਸਥਾ ਦੀ ਹਾਲਤ ਨੂੰ ਕਾਬੂ ਹੇਠ ਰੱਖਣ ਲਈ ਪੱਬਾਂ ਭਾਰ ਹੋਣਾ ਪੈਂਦਾ ਹੈ।

 

 

ਅੱਜ ਬੇਰੋਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦਾ ਧਰਨਾ 20ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਇਹ ਸਿਖਲਾਈ–ਪ੍ਰਾਪਤ ਅਧਿਆਪਕ ਸਰਕਾਰ ਤੋਂ ਨੌਕਰੀਆਂ ਮੰਗ ਰਹੇ ਹਨ। ਯੂਨੀਅਨ ਦੇ ਪੰਜ ਮੈਂਬਰ ਪਿਛਲੇ 10 ਦਿਨਾਂ ਤੋਂ ਲੜੀਵਾਰ ਭੁੱਖ–ਹੜਤਾਲ ’ਤੇ ਹਨ।

ਬੇਰੁਜ਼ਗਾਰ ਅਧਿਆਪਕਾਂ ਨਾਲ ਧਰਨੇ 'ਤੇ ਬੈਠੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀ

 

ਈਟੀਟੀ–ਟੀਈਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਦਾ ਧਰਨਾ ਅੱਜ 24ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਇਸ ਦੇ ਪੰਜ ਮੈਂਬਰ ਪਾਣੀ ਦੀ ਟੈਂਕੀ ਉੱਤੇ ਚੜ੍ਹ ਕੇ ਬੈਠ ਗਏ ਸਨ। ਪੁਲਿਸ ਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤਿੰਨ ਮੁਜ਼ਾਹਰਾਕਾਰੀਆਂ ਨੂੰ ਜ਼ਬਰਦਸਤੀ ਚੁੱਕ ਕੇ ਹਸਪਤਾਲ ਪਹੁੰਚਾਇਆ ਸੀ।

 

 

ਬੀਤੀ 22 ਸਤੰਬਰ ਨੂੰ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਿਹਾਇਸ਼ਗਾਹ ਦੇ ਸਾਹਮਣੇ ਪੁਲਿਸ ਨੇ ਈਟੀਟੀ–ਟੀਈਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ 200 ਮੁਜ਼ਾਹਰਾਕਾਰੀ ਮੈਂਬਰਾਂ ਉੱਤੇ ਲਾਠੀਚਾਰਜ ਕੀਤਾ ਸੀ ਤੇ ਉਨ੍ਹਾਂ ਉੱਤੇ ਪਾਣੀ ਦੀਆਂ ਬੁਛਾੜਾਂ ਵੀ ਸੁੱਟੀਆਂ ਸਨ। ਡਿਪਟੀ ਕਮਿਸ਼ਨਰ ਘਣਸ਼ਿਆਮ ਥੋੜੀ ਨੇ ਦੱਸਿਆ ਕਿ ਅਧਿਆਪਕ ਯੂਨੀਅਨਾਂ ਦੀ ਮੀਟਿੰਗ ਸੂਬਾ ਅਧਿਕਾਰੀਆਂ ਨਾਲ 30 ਸਤੰਬਰ ਨੂੰ ਰਖਵਾਈ ਗਈ ਹੈ।

 

 

ਉੱਧਰ ਕਿਰਤੀ ਕਿਸਾਨ ਯੂਨੀਅਨ ਦਾ ਧਰਨਾ ਅੱਜ ਸ਼ੁੱਕਰਵਾਰ ਨੂੰ ਤੀਜੇ ਤੇ ਆਖ਼ਰੀ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਕਿਸਾਨ ਹੁਣ ਸਾਰਾ ਕਰਜ਼ਾ, ਛੋਟੀਆਂ ਕਿਸ਼ਤਾਂ ਵਾਲੇ ਲੰਮੀ ਮਿਆਦ ਵਾਲੇ ਕਰਜ਼ੇ ਮਾਫ਼ ਕਰਨ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਸੁਰੱਖਿਅਤ ਰੱਖਣ ਜਿਹੀਆਂ ਮੰਗਾਂ ਕਰ ਰਹੇ ਹਨ।

 

 

ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਸ਼ਹਿਰ ਵਿੱਚ ਕਾਨੂੰਨ ਤੇ ਵਿਵਸਥਾ ਦੀ ਹਾਲਤ ਹੁਣ ਕਾਬੂ ਹੇਠ ਹੈ ਪਰ ਕਦੀ–ਕਦਾਈਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪੁਲਿਸ ਬਲ ਦੀ ਵਰਤੋਂ ਕਰਨੀ ਪੈਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sangrur has become Punjab s Jantar-Mantar