ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ `ਚ ਕੈਦੀਆਂ ਜੇਲ੍ਹ `ਚ ਬਣਾਈ ਵਿਡੀਓ, ਲਾਏ ਸੁਪਰਡੈਂਟ `ਤੇ ਰਿਸ਼ਵਤ ਦੇ ਦੋਸ਼

ਸੰਗਰੂਰ `ਚ ਕੈਦੀਆਂ ਜੇਲ੍ਹ `ਚ ਬਣਾਈ ਵਿਡੀਓ, ਲਾਏ ਸੁਪਰਡੈਂਟ `ਤੇ ਰਿਸ਼ਵਤ ਦੇ ਦੋਸ਼

ਜਿ਼ਲ੍ਹਾ ਜੇਲ੍ਹ ਸੰਗਰੂਰ ਦੇ ਸੱਤ ਕੈਦੀਆਂ ਵੱਲੋਂ ਜੇਲ੍ਹ ਅੰਦਰ ਇੱਕ ਵਿਡੀਓ ਬਣਾ ਕੇ ਸੋਸ਼ਲ ਮੀਡੀਆ `ਤੇ ਅਪਲੋਡ ਕਰ ਕੇ ਦੋਸ਼ ਲਾਇਆ ਗਿਆ ਸੀ ਕਿ - ‘ਜੇਲ੍ਹ ਸੁਪਰਇਨਟੈਂਡੈਂਟ ਉਨ੍ਹਾਂ `ਤੇ ਝੂਠੇ ਕੇਸ ਨਾ ਪਾਉਣ ਬਦਲੇ 1 ਲੱਖ ਰੁਪਏ ਰਿਸ਼ਵਤ ਮੰਗ ਰਿਹਾ ਹੈ।` ਇਹ ਵਿਡੀਓ ਸਨਿੱਚਰਵਾਰ ਨੂੰ ਜੱਗ-ਜ਼ਾਹਿਰ ਕੀਤਾ ਗਿਆ ਸੀ ਤੇ ਅੱਜ ਐੱਸਐੱਸਪੀ ਸੰਦੀਪ ਗਰਗ ਨੇ ਕੈਦੀਆਂ ਦੇ ਦਾਅਵਿਆਂ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ।


ਪੰਜ ਹਿਰਾਸਤੀ ਕੈਦੀ ਤੇ ਦੋ ਦੋਸ਼ੀ ਕਰਾਰ ਦਿੱਤੇ ਅਪਰਾਧੀ ਇਸ ਵਿਡੀਓ `ਚ ਵਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਅਜਿਹੇ ਸੁਆਲ ਉੱਠਣੇ ਬੇਹੱਦ ਸੁਭਾਵਕ ਹਨ ਕਿ ਇਨ੍ਹਾਂ ਕੈਦੀਆਂ ਕੋਲ ਆਖ਼ਰ ਜੇਲ੍ਹ ਅੰਦਰ ਮੋਬਾਇਲ ਫ਼ੋਨ ਕਿੱਥੋਂ ਆਇਆ, ਜਦ ਕਿ ਜੇਲ੍ਹ ਅਧਿਕਾਰੀ ਇਹੋ ਦਾਅਵਾ ਕਰਦੇ ਆ ਰਹੇ ਹਨ ਕਿ ਜੇਲ੍ਹਾਂ `ਚ ਹੁਣ ਸਖ਼ਤ ਸੁਰੱਖਿਆ ਪ੍ਰਬੰਧ ਹਨ।


ਇਸ ਵਿਡੀਓ ਦਾ ਨੋਟਿਸ ਲੈਂਦਿਆਂ ਏਆਈਜੀ (ਜੇਲ੍ਹਾਂ) ਮਨਜੀਤ ਸਿੰਘ ਕਾਲੜਾ ਨੇ ਜੇਲ੍ਹ ਦਾ ਨਿਰੀਖਣ ਕੀਤਾ ਤੇ ਵਿਡੀਓ `ਚ ਵਿਖਾਈ ਦੇਣ ਵਾਲੇ ਕੈਦੀਆਂ ਨਾਲ ਮੁਲਾਕਾਤ ਵੀ ਕੀਤੀ।


ਇਹ ਕੈਦੀ ਹਨ: ਗੁਰਪ੍ਰੀਤ ਸਿੰਘ ਵਾਸੀ ਧਨੌਲਾ, ਮਨਦੀਪ ਸਿੰਘ ਵਾਸੀ ਪਿੰਡ ਬੁਗਰਾਂ, ਗੁਰਪਿਆਰ ਸਿੰਘ ਵਾਸੀ ਉਗਰਾਹਾਂ, ਮੱਖਣ ਸਿੰਘ ਵਾਸੀ ਪਿੰਡ ਖੇੜੀ ਜੱਟਾਂ, ਗੁਰਵਿੰਦਰ ਸਿੰਘ ਵਾਸੀ ਪਿੰਡ ਤੁਗ਼ਲਵਾਲ, ਗੁਰਬੇਅੰਤ ਸਿੰਘ ਵਾਸੀ ਪਿੰਡ ਚਹਾਰ ਤੇ ਰਣਜੀਤ ਸਿੰਘ ਵਾਸੀ ਪਿੰਡ ਕੌੜੀਆਂ।


ਵਿਡੀਓ `ਚ ਇਨ੍ਹਾਂ ਸਭਨਾਂ ਨੇ ਦੋਸ਼ ਲਾਇਆ ਹੈ,‘ਪਿੱਛੇ ਜਿਹੇ ਸਾਡੇ ਕੋਲੋਂ ਮੋਬਾਇਲ ਬਰਾਮਦ ਹੋਏ ਸਨ। ਜੇਲ੍ਹ ਸੁਪਰਇਨਟੈਂਡੈਂਟ ਨੇ ਸਾਨੂੰ ਝੂਠੇ ਮਾਮਲਿਆਂ `ਚ ਨਾ ਫਸਾਉਣ ਲਈ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਜਦੋਂ ਅਸੀਂ ਇਹ ਰਕਮ ਦੇਣ ਤੋਂ ਅਸਮਰੱਥਾ ਜ਼ਾਹਿਰ ਕੀਤੀ, ਤਦ ਉਨ੍ਹਾਂ ਸਾਨੂੰ 8 ¿ 8 ਫ਼ੁੱਟ ਦੀ ਛੋਟੀ ਜਿਹੀ ਕੋਠੜੀ ਵਿੱਚ ਬੰਦ ਕਰ ਦਿੱਤਾ। ਇੱਥੇ ਸਾਡੀ ਹਾਲਤ ਤਰਸਯੋਗ ਬਣ ਗਈ ਹੈ।`


ਉੱਧਰ ਜੇਲ੍ਹ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਨ੍ਹਾਂ ਸਾਰਿਆਂ `ਤੇ ਨਸਿ਼ਆਂ ਦੀ ਦੁਰਵਰਤੋਂ (ਐਨਡੀਪੀਐੱਸ) ਅਧੀਨ ਮਾਮਲੇ ਦਰਜ ਹਨ। ਇੱਕ ਮਾਮਲਾ ਕਾਤਲਾਨਾ ਹਮਲੇ ਦਾ ਵੀ ਹੈ। ਮੱਖਣ ਸਿੰਘ ਤੇ ਗੁਰਵਿੰਦਰ ਸਿੰਘ ਨੂੰ ਤਾਂ ਅਦਾਲਤ ਦੋਸ਼ੀ ਵੀ ਕਰਾਰ ਦੇ ਚੁੱਕੀ ਹੈ।


ਜੇਲ੍ਹ ਸੁਪਰਇਨਟੈਂਡੈਂਟ ਇਕਬਾਲ ਸਿੰਘ ਬਰਾੜ ਨੇ ਦੋਸ਼ ਲਾਇਆ ਕਿ ਉਨ੍ਹਾਂ ਸਾਰਿਆਂ ਨੇ ਜੇਲ੍ਹ `ਚ ਵੀ ਇੱਕ ਗਿਰੋਹ ਬਣਾ ਲਿਆ ਸੀ। ਉਨ੍ਹਾਂ ਨੇ ਨੰਬਰਦਾਰ ਜੀਵਨ ਲਾਲ `ਤੇ ਹਮਲਾ ਵੀ ਕੀਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੁਣ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਹਉਨ੍ਹਾਂ ਨੂੰ ਜੇਲ੍ਹ `ਚ ਮੋਬਾਇਲ ਫ਼ੋਨ ਨਹੀਂ ਵਰਤਣ ਦਿੰਦੇ।


ਸ੍ਰੀ ਬਰਾੜ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਦੋ ਹੋਰ ਮੋਬਾਇਲ ਫ਼ੋਨ ਬਰਾਮਦ ਕੀਤੇ ਸਨ, ਜਿਨ੍ਹਾਂ `ਤੇ ਉਨ੍ਹਾਂ ਵਿਡੀਓ ਬਣਾਈ ਸੀ। ਉਨ੍ਹਾਂ ਨੂੰ ਵੱਖਰੀ ਕੋਠੜੀ `ਚ ਰੱਖਿਆ ਜ਼ਰੂਰ ਗਿਆ ਹੈ ਪਰ ਉਨ੍ਹਾਂ ਦੀ ਹਾਲਤ ਤਰਸਯੋਗ ਨਹੀਂ ਹੈ। ‘ਅਸੀਂ ਸ਼ਹਿਰ ਦੀ ਪੁਲਿਸ ਨੂੰ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਲਈ ਲਿਖਾਂਗੇ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sangrur jail inmates made a video alleges Supdt