ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ਦੇ ਕਬੱਡੀ ਖਿਡਾਰੀ ਦੀ ਭੇਤ ਭਰੀ ਹਾਲਤ `ਚ ਮੌਤ

ਸੰਗਰੂਰ ਦੇ ਕਬੱਡੀ ਖਿਡਾਰੀ ਦੀ ਭੇਤ ਭਰੀ ਹਾਲਤ `ਚ ਮੌਤ

27 ਸਾਲਾਂ ਦੇ ਇੱਕ ਕਬੱਡੀ ਖਿਡਾਰੀ ਦੀ ਭੇਤ ਭਰੇ ਹਾਲਾਤ `ਚ ਮੌਤ ਹੋ ਗਈ ਹੈ। ਉਂਝ ਮੁਢਲੀ ਜਾਂਚ ਤੇ ਪੁੱਛਗਿੱਛ ਦੇ ਆਧਾਰ `ਤੇ ਮੰਨਿਆ ਇਹ ਜਾ ਰਿਹਾ ਹੈ ਕਿ ਇਹ ਮੌਤ ਕਥਿਤ ਤੌਰ `ਤੇ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਇਹ ਘਟਨਾ ਬੀਤੀ ਰਾਤ ਦੀ ਹੈ। ਸੰਗਰੂਰ ਲਾਗਲੇ ਪਿੰਡ ਰੂਪਾ ਹੇੜੀ ਦਾ ਕਬੱਡੀ ਖਿਡਾਰੀ ਬਲਕਾਰ ਸਿੰਘ ਇਸ ਵੇਲੇ ਨਸ਼ਾ-ਛੁਡਾਊ ਕੇਂਦਰ ਤੋਂ ਆਪਣਾ ਇਲਾਜ ਵੀ ਕਰਵਾ ਰਿਹਾ ਸੀ। ਇਹ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ।


ਉੱਧਰ ਬਲਕਾਰ ਸਿੰਘ ਅੱਜ-ਕੱਲ੍ਹ ਜਿਸ ਔਰਤ (ਲਿਵ-ਇਨ ਪਾਰਟਨਰ) ਨਾਲ ਬਿਨਾ ਵਿਆਹ ਕਰਵਾਏ ਰਹਿ ਰਿਹਾ ਸੀ, ਉਸ ਦਾ ਇਹ ਕਹਿਣਾ ਹੈ ਕਿ ਇਹ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਇਸ ਔਰਤ ਨੇ ਆਪਣਾ ਨਾਂਅ ਜੱਗ-ਜ਼ਾਹਿਰ ਨਹੀਂ ਕੀਤਾ।


ਉਂਝ ਉਸ ਨੇ ਇਹੋ ਕਿਹਾ,‘ਇਹ ਸਭ ਨਸਿ਼ਆਂ ਕਾਰਨ ਵਾਪਰਿਆ ਹੈ। ਬੀਤੀ ਰਾਤ ਉਸ ਨੇ ਰਾਤ ਦਾ ਖਾਣਾ ਖਾਧਾ ਸੀ। ਪਹਿਲਾਂ ਤਾਂ ਉਸ ਦੇ ਨੱਕ `ਚੋਂ ਖ਼ੂਨ ਵਗਣ ਲੱਗ ਪਿਆ ਤੇ ਫਿਰ ਉਸ ਦੇ ਮੂੰਹ `ਚੋਂ ਝੱਗ ਨਿੱਕਲਣ ਲੱਗ ਪਈ। ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।`


ਉਸ ਨੇ ਇਹ ਵੀ ਦੱਸਿਆ ਕਿ ਉਸ ਦਾ ਦੋਸਤ (ਬਲਕਾਰ ਸਿੰਘ) ਪੰਚਾਇਤ ਚੋਣਾਂ ਕਾਰਨ ਅੱਜ-ਕੱਲ੍ਹ ਕੁਝ ਸਿਆਸੀ ਆਗੂਆਂ ਤੇ ਕਾਰਕੁੰਨਾਂ ਨਾਲ ਰੁੱਝਿਆ ਹੋਇਆ ਸੀ ਤੇ ਉਸ ਨੇ ਖ਼ੁਦ ਨੂੰ ਨਸਿ਼ਆਂ ਦੇ ਟੀਕੇ ਵੀ ਲਾਏ ਸਨ।


ਇਸ ਦੌਰਾਨ ਬਲਕਾਰ ਦੇ ਪਿਤਾ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕਬੱਡੀ ਖਿਡਾਰੀ ਪੁੱਤਰ ਪਿਛਲੇ ਦੋ ਵਰ੍ਹਿਆਂ ਤੋਂ ਪਰਿਵਾਰ ਨਾਲ ਨਹੀਂ ਰਹਿ ਰਿਹਾ ਸੀ ਤੇ ਉਹ ਪਿਛਲੇ ਕੁਝ ਸਮੇਂ ਤੋਂ ਡੀਪ੍ਰੈਸ਼ਨ (ਘੋਰ-ਨਿਰਾਸ਼ਾ) ਦਾ ਸਿ਼ਕਾਰ ਸੀ।


ਸ੍ਰੀ ਅਵਤਾਰ ਸਿੰਘ ਨੇ ਦੱਸਿਆ,‘ਮੈਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਉਸ ਨਾਲ ਕੀ ਭਾਣਾ ਵਰਤਿਆ ਹੈ। ਮੈਨੂੰ ਤਾਂ ਇਹ ਵੀ ਪਤਾ ਨਹੀਂ ਕਿ ਉਹ ਕਿੱਥੇ ਡਿੱਗਾ ਸੀ ਜਾਂ ਉਸ ਨੂੰ ਕੌਣ ਹਸਪਤਾਲ ਲੈ ਕੇ ਪੁੱਜਾ। ਪਰ ਉਸ ਦਾ ਇੱਕ ਨਸ਼ਾ-ਛੁਡਾਊ ਕੇਂਦਰ ਤੋਂ ਇਲਾਜ ਚੱਲ ਰਿਹਾ ਸੀ।`


ਇਸ ਦੌਰਾਨ ਸੀਨੀਅਰ ਮੈਡੀਕਲ ਆਫ਼ੀਸਰ ਡਾ. ਕ੍ਰਿਪਾਲ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਡਾਕਟਰਾਂ ਦਾ ਇੱਕ ਪੈਨਲ ਬਣਾਇਆ ਹੈ। ਉਸ ਦੀ ਵੱਡੀ ਆਂਦਰ (ਵਿੱਸਰਾ) ਦੇ ਸੈਂਪਲ ਖਰੜ ਸਥਿਤ ਲੈਬਾਰੇਟਰੀ ਭੇਜੇ ਜਾਣਗੇ।


ਪੁਲਿਸ ਨੇ ਕਾਰਵਾਈ ਅਰੰਭ ਕਰ ਦਿੱਤੀ ਹੈ। ਜਾਂਚ ਅਧਿਕਾਰੀ ਬਿੱਕਰ ਸਿੰਘ ਨੇ ਦੱਸਿਆ ਕਿ ਬਲਕਾਰ ਸਿੰਘ ਦੇ ਪਿਤਾ ਮੁਤਾਬਕ ਇਸ ਕਬੰਡੀ ਖਿਡਾਰੀ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ।


ਸਦਰ ਪੁਲਿਸ ਥਾਣੇ ਦੇ ਐੱਸਐੱਚਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜੇ ਨਸ਼ੇ ਦੀ ਓਵਰਡੋਜ਼ ਦਾ ਕੇਸ ਹੋਇਆ, ਤਾਂ ਉਹ ਵੱਡੀ ਆਂਦਰ ਦੀ ਜਾਂਚ-ਰਿਪੋਰਟ ਤੋਂ ਸਪੱਸ਼ਟ ਹੋ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sangrur Kabaddi player dies in mysterious circumstances