ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2014 ਕਤਲ ਕੇਸ `ਚ ਸੰਗਰੂਰ ਅਦਾਲਤ ਨੇ ਕਾਤਲ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

2014 ਕਤਲ ਕੇਸ `ਚ ਸੰਗਰੂਰ ਅਦਾਲਤ ਨੇ ਕਾਤਲ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਸੰਗਰੂਰ ਦੀ ਸੈਸ਼ਨਜ਼ ਅਦਾਲਤ ਨੇ ਸਾਲ 2014 ਦੌਰਾਨ ਪਿੰਡ ਖੋਖਰ ਕਲਾਂ `ਚ ਇੱਕ ਵਿਅਕਤੀ ਦੇ ਕਤਲ ਦੇ ਮਾਮਲੇ `ਚ ਦੋਸ਼ੀ ਗੁਰਲਾਲ ਸਿੰਘ ਉਰਫ਼ ਪਿੰਕਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।


ਅਦਾਲਤ ਨੇ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਆਗੂ ਮਨਿੰਦਰ ਸਿੰਘ ਨੂੰ ਵੀ ਦੋਸ਼ੀ ਠਹਿਰਾਇਆ ਹੈ; ਕਿਉਂਕਿ ਉਸ ਦੀ ਗੰਨ ਦੀ ਵਰਤੋਂ ਕਤਲ ਕਰਨ ਲਈ ਕੀਤੀ ਗਈ ਸੀ। ਉਸ ਨੂੰ ਹਥਿਆਰਾਂ ਨਾਲ ਸਬੰਧਤ ਕਾਨੂੰਨ ਦੀਆਂ ਧਾਰਾਵਾਂ 30/54/59 ਅਧੀਨ ਛੇ ਮਹੀਨੇ ਪ੍ਰੋਬੇਸ਼ਨ `ਤੇ ਰੱਖਿਆ ਜਾਵੇਗਾ।  ਅਦਾਲਤ ਨੇ ਭਾਜਪਾ ਆਗੂ ਨੂੰ 2,000 ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ। ਮਨਿੰਦਰ ਸਿੰਘ ਭਾਜਪਾ ਦੇ ਕਿਸਾਨ ਮੋਰਚਾ ਪੰਜਾਬ ਦਾ ਜਨਰਲ ਸਕੱਤਰ ਹੈ।


ਇਸ ਮਾਮਲੇ ਦੇ ਦੋ ਹੋਰ ਮੁਲਜ਼ਮ ਦਰਬਾਰਾ ਸਿੰਘ ਤੇ ਕਰਤਾਰ ਸਿੰਘ ਸਨ; ਜਿਨ੍ਹਾਂ ਨੂੰ ਵਧੀਕ ਸੈਸ਼ਨਜ਼ ਜੱਜ ਜਸਵਿੰਦਰ ਸ਼ੀਮਰ ਨੇ ਬਰੀ ਕਰ ਦਿੱਤਾ ਹੈ।


30 ਜੂਨ, 2014 ਨੂੰ ਲਹਿਰਾਗਾਗਾ ਲਾਗਲੇ ਪਿੰਡ ਖੋਖਰ ਕਲਾਂ `ਚ ਹਰਨੈਬ ਸਿੰਘ ਦਾ ਕਤਲ ਹੋ ਗਿਆ ਸੀ। ਇਹ ਸਭ ਜ਼ਮੀਨ ਦੇ ਝਗੜੇ ਕਾਰਨ ਹੋਇਆ ਸੀ। ਮ੍ਰਿਤਕ ਦੇ ਪੁੱਤਰ ਬਲਜਿੰਦਰ ਸਿੰਘ ਨੇ ਪੁਲਿਸ ਕੋਲ ਤਿੰਨ ਵਿਅਕਤੀਆਂ ਗੁਰਲਾਲ ਸਿੰਘ, ਦਰਬਾਰਾ ਸਿੰਘ ਤੇ ਕਰਤਾਰ ਸਿੰਘ ਖਿ਼ਲਾਫ਼ ਮਾਮਲਾ ਦਰਜ ਕਰਵਾਇਆ ਸੀ। ਇਹ ਸਰੇ ਪਿੰਡ ਸੰਘੇੜੀ ਦੇ ਰਹਿਣ ਵਾਲੇ ਹਨ।


ਸਿ਼ਕਾਇਤ `ਚ ਕਿਹਾ ਗਿਆ ਸੀ ਕਿ ਉਸ ਦੇ ਪਿਤਾ ਖੇਤਾਂ ਨੂੰ ਪਾਣੀ ਦੇ ਰਹੇ ਸਨ, ਜਦੋਂ ਮੁਲਜ਼ਮ, ਜੋ ਉਨ੍ਹਾਂ ਦੇ ਰਿਸ਼ਤੇਦਾਰ ਵੀ ਹਨ, ਇੱਕ ਕਾਰ `ਚ ਆਏ ਤੇ ਉਨ੍ਹਾਂ ਹਰਨੈਬ ਸਿੰਘ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਤਦ ਦੋਸ਼ ਇਹ ਲਾਇਆ ਸੀ ਕਿਕ ਉਹ ਉਨ੍ਹਾਂ ਦੀ ਜ਼ਮੀਨ `ਤੇ ਕੰਮ ਕਰ ਰਹੇ ਸਨ।


ਬਲਜਿੰਦਰ ਸਿੰਘ ਦੇ ਵਕੀਲ ਨਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿੰਕਾ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sangrur man gets life term in 2014 murder case