ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ਦੀ ਨਰਸ ਸਰਬਜੀਤ ਕੌਰ ਦਾ ਚੰਡੀਗੜ੍ਹ ਹੋਟਲ ’ਚ ਕਤਲ

ਸੰਗਰੂਰ ਦੀ ਨਰਸ ਸਰਬਜੀਤ ਕੌਰ ਦਾ ਚੰਡੀਗੜ੍ਹ ਹੋਟਲ ’ਚ ਕਤਲ

ਸੰਗਰੂਰ ਦੀ 27 ਸਾਲਾ ਨਰਸ ਸਰਬਜੀਤ ਕੌਰ ਦਾ ਕੱਲ੍ਹ ਬੁੱਧਵਾਰ ਨੂੰ ਚੰਡੀਗੜ੍ਹ ਦੇ ਇੱਕ ਹੋਟਲ ’ਚ ਕਤਲ ਹੋ ਗਿਆ ਹੈ। ਇਹ ਵਾਰਦਾਤ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫ਼ੇਸ–2 ’ਚ ਵਾਪਰੀ।

 

 

ਕੱਲ੍ਹ ਬਾਅਦ ਦੁਪਹਿਰ ‘ਹੋਟਲ ਸਕਾਈ’ ਦੀ ਤੀਜੀ ਮੰਜ਼ਿਲ ਦੇ ਕਮਰਾ ਨੰਬਰ 301 ’ਚ ਲਾਸ਼ ਬਿਸਤਰੇ ਉੱਤੇ ਪਈ ਮਿਲੀ। ਉਸ ਦਾ ਗਲ਼ਾ ਵੱਢ ਕੇ ਕਤਲ ਕੀਤਾ ਗਿਆ ਸੀ। ਉਹ ਇਸ ਵੇਲੇ ਮੋਹਾਲੀ ਦੇ ਸੈਕਟਰ 69 ਸਥਿਤ ਗ੍ਰੇਸ਼ੀਅਨ ਸੁਪਰ ਸਪੈਸ਼ਿਐਲਿਟੀ ਹਸਪਤਾਲ ’ਚ ਕੰਮ ਕਰ ਰਹੀ ਸੀ। ਉਹ ਆਪਣੇ ਭਰਾ ਦੇ ਵਿਆਹ ਕਾਰਨ ਪਿਛਲੇ ਇੱਕ ਮਹੀਨੇ ਤੋਂ ਛੁੱਟੀ ’ਤੇ ਚੱਲ ਰਹੀ ਸੀ।

 

 

ਸਰਬਜੀਤ ਕੌਰ ਇਸ ਹੋਟਲ ’ਚ ਮਨਿੰਦਰ ਸਿੰਘ ਨਾਂਅ ਦੇ ਇੱਕ ਵਿਅਕਤੀ ਨਾਲ ਬੀਤੀ 30 ਦਸੰਬਰ ਦੀ ਸ਼ਾਮ ਨੂੰ ਆ ਕੇ ਠਹਿਰੀ ਸੀ। ‘ਮਨਿੰਦਰ ਸਿੰਘ ਪਹਿਲਾਂ ਇੱਕ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ ਤੇ ਹੁਣ ਸਰਬਜੀਤ ਕਤਲ ਕਾਂਡ ਵਿੱਚ ਵੀ ਉਹ ਸ਼ੱਕੀ ਮੁਲਜ਼ਮ ਹੋ ਸਕਦਾ ਹੈ।’

 

 

ਰਿਸੈਪਸ਼ਨਸਿਟ ਨੇ ਕੱਲ੍ਹ ਬਾਅਦ ਦੁਪਹਿਰ ਕਮਰੇ ’ਚ ਇਹ ਜਾਣਨ ਲਈ ਫ਼ੋਨ ਕੀਤਾ ਕਿ ਉਹ ਕਮਰਾ ਕਦੋਂ ਖ਼ਾਲੀ ਕਰ ਰਹੇ ਹਨ ਪਰ ਅੱਗਿਓਂ ਕੋਈ ਜਵਾਬ ਨਾ ਮਿਲਿਆ। ਤਦ ਮਨਿੰਦਰ ਸਿੰਘ ਦੇ ਮੋਬਾਇਲ ਫ਼ੋਨ ਉੱਤੇ ਕਾੱਲ ਕੀਤੀ ਗਈ, ਤਾਂ ਉਸ ਦਾ ਸਵਿੱਚ–ਆੱਫ਼ ਆਇਆ।

ਸੰਗਰੂਰ ਦੀ ਨਰਸ ਸਰਬਜੀਤ ਕੌਰ ਦਾ ਚੰਡੀਗੜ੍ਹ ਹੋਟਲ ’ਚ ਕਤਲ

 

ਹੋਟਲ ਦੇ ਜਨਰਲ ਮੈਨੇਜਰ ਸ੍ਰੀ ਰਾਜੀਵ ਨੇ ਦੱਸਿਆ ਕਿ ਹੋਟਲ ਦੇ ਮੁਲਾਜ਼ਮ ਨੇ ਜਾ ਕੇ ਵੇਖਿਆ, ਤਾਂ ਦਰਵਾਜ਼ਾ ਬਾਹਰੋਂ ਲਾੱਕ ਸੀ ਤੇ ਖੜਕਾਉਣ ’ਤੇ ਵੀ ਅੰਦਰੋਂ ਕੋਈ ਆਵਾਜ਼ ਨਹੀਂ ਆ ਰਹੀ ਸੀ। ਫਿਰ ਮਾਸਟਰ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਗਿਆ। ਤਦ ਸੁਮਿਤ ਨਾਂਅ ਦੇ ਉਸ ਹੋਟਲ ਮੁਲਾਜ਼ਮ ਨੇ ਵੇਖਿਆ ਕਿ ਅੰਦਰ ਇੱਕ ਔਰਤ ਪਈ ਸੀ; ਜਿਸ ਦੇ ਦੁਆਲੇ ਕੰਬਲ ਲਪੇਟਿਆ ਹੋਇਆ ਸੀ ਤੇ ਉਹ ਕੰਬਲ਼ ਸਾਰਾ ਖ਼ੂਨ ਨਾਲ ਲਿੱਬੜਿਆ ਪਿਆ ਸੀ। ਫਿਰ ਪੁਲਿਸ ਨੂੰ ਸੱਦਿਆ ਗਿਆ।

 

 

ਸਰਬਜੀਤ ਦੇ ਗਲ਼ੇ ਉੱਤੇ ਡੂੰਘਾ ਜ਼ਖ਼ਮ ਸੀ ਤੇ ਉਸ ਦੇ ਮੂੰਹ ਵਿੱਚੋਂ ਝੱਗ ਵੀ ਨਿੱਕਲੀ ਹੋਈ ਸੀ। ਪੁਲਿਸ ਹੁਣ ਇਸ ਕਤਲ ਕਾਂਡ ’ਚ ਚੰਡੀਗੜ੍ਹ ਦੇ ਸੈਕਟਰ–30 ਨਿਵਾਸੀ ਮਨਿੰਦਰ ਸਿੰਘ ਉੱਤੇ ਹੀ ਸ਼ੱਕ ਕਰ ਰਹੀ ਹੈ। ਹਜਿਆਣਾ ਪੁਲਿਸ ਨੇ ਸਾਲ 2010 ’ਚ ਉਸ ਨੂੰ ਇੱਕ ਔਰਤ ਦੇ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ; ਜਿਸ ਨਾਲ ਉਸ ਦੇ ਸਬੰਧ ਰਹੇ ਸਨ। ਉਸ ਨੇ ਉਸ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਸੀ। ਬਾਅਦ ’ਚ ਅਦਾਲਤ ਵੱਲੋਂ ਉਸ ਨੂੰ ਕਤਲ ਦਾ ਦੋਸ਼ੀ ਵੀ ਕਰਾਰ ਦੇ ਦਿੱਤਾ ਗਿਆ ਸੀ। ਇਸ ਵੇਲੇ ਉਹ ਜ਼ਮਾਨਤ ’ਤੇ ਰਿਹਾਅ ਚੱਲ ਰਿਹਾ ਸੀ। ਉਸ ਨੇ ਤਿੰਨ ਮਹੀਨੇ ਪਹਿਲਾਂ ਆਪਣੀ ਪਿਛਲੀ ਨੌਕਰੀ ਛੱਡ ਦਿੱਤੀ ਸੀ।

 

 

ਪਿਛਲੇ ਦੋ ਦਿਨਾਂ ਤੋਂ ਉਸ ਕਮਰੇ ਵਿੱਚ ਕੋਈ ਰੂਮ–ਸਰਵਿਸ ਨਹੀਂ ਹੋਈ ਸੀ। ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਤੋਂ ਪਤਾ ਚੱਲਿਆ ਕਿ ਮਨਿੰਦਰ ਤਾਂ ਹੋਟਲ ਤੋਂ ਇਕੱਲਾ ਹੀ 30 ਦਸੰਬਰ ਨੂੰ ਰਾਤੀਂ 11:56 ਵਜੇ ਹੀ ਨਿੱਕਲ ਗਿਆ ਸੀ। ਉਹ ਸਰਬਜੀਤ ਕੌਰ ਨਾਲ ਅਕਸਰ ਆਉਂਦਾ ਰਹਿੰਦਾ ਸੀ। ਹੋਟਲ ਪ੍ਰਬੰਧਕਾਂ ਨੇ ਇਸ ਵਾਰ ਵੀ ਉਨ੍ਹਾਂ ਦੇ ਸ਼ਨਾਖ਼ਤੀ ਕਾਰਡਾਂ ਦੇ ਸਬੂਤ ਲਏ ਸਨ। ਹੁਣ ਸ਼ੱਕੀ ਮੁਲਜ਼ਮ ਦੀ ਭਾਲ਼ ਕੀਤੀ ਜਾ ਰਹੀ ਹੈ।

 

 

ਇਸ ਦੌਰਾਨ ਸਰਬਜੀਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਿੰਦਰ ਸਿੰਘ ਤੇ ਸਰਬਜੀਤ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਦੋਵਾਂ ਦੇ ਪਰਿਵਾਰ ਕਥਿਤ ਤੌਰ 'ਤੇ ਇਸ ਅੰਤਰਜਾਤੀ ਵਿਆਹ ਲਈ ਸਹਿਮਤ ਨਹੀਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sangrur Nurse Sarabjit Kaur murdered in Chandigarh Hotel