ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੰਗਰੂਰ ’ਚ ਰੇਲ–ਗੱਡੀ ਹੇਠਾਂ ਆ ਕੇ 3 ਨੌਜਵਾਨਾਂ ਦੀ ਮੌਤ

​​​​​​​ਸੰਗਰੂਰ ’ਚ ਰੇਲ–ਗੱਡੀ ਹੇਠਾਂ ਆ ਕੇ 3 ਨੌਜਵਾਨਾਂ ਦੀ ਮੌਤ

ਸੰਗਰੂਰ ’ਚ ਰੇਲ ਗੱਡੀ ਹੇਠਾਂ ਆ ਕੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਰੇਲਵੇ ਪੁਲਿਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਇਹ ਕੋਈ ਹਾਦਸਾ ਸੀ ਜਾਂ ਕਿ ਦੋਵੇਂ ਨੌਜਵਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਮ੍ਰਿਤਕਾਂ ਦੀ ਸ਼ਨਾਖ਼ਤ ਸੰਦੀਪ ਸਿੰਘ (ਸ਼ਾਹਪੁਰ) ਤੇ ਦਿਲਪ੍ਰੀਤ ਸਿੰਘ ਚੀਮਾ ਵਜੋ਼ ਹੋਈ ਹੈ। ਪੁਲਿਸ ਅਧਿਕਾਰੀ ਮੁਤਾਬਕ ਇਹ ਮਾਮਲਾ ਪਹਿਲੀ ਨਜ਼ਰੇ ਖ਼ੁਦਕੁਸ਼ੀ ਦਾ ਜਾਪਦਾ ਹੈ ਪਰ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਪੱਕੀ ਤਰ੍ਹਾਂ ਕੁਝ ਨਹੀਂ ਆਖਿਆ ਜਾ ਸਕਦਾ।

 

 

ਇੱਕ ਹੋਰ ਹਾਦਸੇ ’ਚ ਡਿਊਟੀ ਦੌਰਾਨ ਹੋਮਗਾਰਡ ਦੇ ਜਵਾਨ ਵੀ ਰੇਲ ਗੱਡੀ ਦੀ ਲਪੇਟ ਵਿੱਚ ਆ ਜਾਣ ਕਾਰਨ ਮਾਰਿਆ ਗਿਆ।

 

 

ਰੇਲਵੇ ਪੁਲਿਸ ਦੇ ਏਐੱਸਆਈ ਨਰਦੇਵ ਸਿੰਘ ਨੇ ਦੱਸਿਆ ਕਿ ਰੇਲ–ਗੱਡੀਆਂ ਦੇ ਡਰਾਇਵਰਾਂ ਨੇ ਜਾਣਕਾਰੀ ਦਿੱਤੀ ਸੀ ਕਿ ਰੇਲ ਦੀ ਪਟੜੀ ਉੱਤੇ ਦੋ ਲਾਸ਼ਾਂ ਪਈਆਂ ਹਨ। ਰੇਲਵੇ ਪੁਲਿਸ ਨੇ ਘਟਨਾ ਸਥਾਨ ਉੱਤੇ ਪੁੱਜ ਕੇ ਲਾਸ਼ਾਂ ਚੁੱਕੀਆਂ ਤੇ ਉਨ੍ਹਾਂ ਨੂੰ ਪੋਸਟ–ਮਾਰਟਮ ਲਈ ਹਸਪਤਾਲ ਪਹੁੰਚਾਇਆ।

 

 

ਦਿਲਪ੍ਰੀਤ ਸਿੰਘ ਦੇ ਪਿਤਾ ਮੇਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਟਿਆਲਾ ਸਥਿਤ ਕਾਲੀ ਮਾਤਾ ਮੰਦਰ ਦੇ ਦਰਸ਼ਨਾਂ ਲਈ ਆਪਣੇ ਘਰ ਤੋਂ ਦੋਸਤ ਸੰਦੀਪ ਸਿੰਘ ਨਾਲ ਗਿਆ ਸੀ।  10 ਕੁ ਸਾਲ ਪਹਿਲਾਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ।

 

 

ਇੱਕ ਹੋਰ ਹਾਦਸੇ ’ਚ ਪਿੰਡ ਛਾਜਲੀ ਵਿਖੇ ਡਿਊਟੀ ਕਰ ਰਹੇ ਹੋਮਗਾਰਡ ਦੇ ਜਵਾਨ ਗੁਰਮੀਤ ਸਿੰਘ ਦੀ ਰੇਲ–ਗੱਡੀ ਦੀ ਲਪੇਟ ਵਿੱਚ ਆ ਜਾਣ ਕਾਰਨ ਮੌਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sangrur rail mishap takes 3 youth s lives