ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ਨਿਵਾਸੀ ਭਾਰਤ-ਪਾਕਿ ਸਰਹੱਦ ਨੇੜੇ ਸ਼ੱਕੀ ਹਾਲਤ `ਚ ਘੁੰਮਦਾ ਕਾਬੂ

ਸੰਗਰੂਰ ਨਿਵਾਸੀ ਭਾਰਤ-ਪਾਕਿ ਸਰਹੱਦ ਨੇੜੇ ਸ਼ੱਕੀ ਹਾਲਤ `ਚ ਘੁੰਮਦਾ ਕਾਬੂ

ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਦੀ 17ਵੀਂ ਬਟਾਲੀਅਨ ਦੇ ਜਵਾਨਾਂ ਨੇ ਅੱਜ ਭਾਰਤ-ਪਾਕਿਸਤਾਨ ਸਰਹੱਦ ਦੇ ਪਾਬੰਦੀਸ਼ੁਦਾ ਇਲਾਕੇ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਅਜਨਾਲਾ ਸਬ-ਡਿਵੀਜ਼ਨ ਦੇ ਸਰਹੱਦੀ ਪਿੰਡ ਰਾਣੀਆਂ `ਚ ਐਂਵੇਂ ਸ਼ੱਕੀ ਹਾਲਤ `ਚ ਘੁੰਮ ਰਿਹਾ ਸੀ। ਉਸ ਦੀ ਸ਼ਨਾਖ਼ਤ ਦੀਪਕ ਕੁਮਾਰ ਉਰਫ਼ ਦੀਪੂ ਨਿਵਾਸੀ ਸੰਗਰੂਰ ਵਜੋਂ ਹੋਈ ਹੈ।


ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਲੋਪੋਕੇ ਥਾਣੇ `ਚ ਕੇਸ ਦਾਇਰ ਕੀਤਾ ਗਿਆ ਹੈ। ਇਹ ਮਾਮਲਾ 17ਵੀਂ ਬਟਾਲੀਅਨ ਦੇ ਕੰਪਨੀ ਕਮਾਂਡੈਂਟ ਓਂਕਾਰ ਚੰਦ ਦੀ ਸਿ਼ਕਾਇਤ `ਤੇ ਦਾਇਰ ਕੀਤਾ ਗਿਆ ਹੈ।


ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਸਰਹੱਦੀ ਕੰਡਿਆਲ਼ੀ ਵਾੜ ਨੇੜੇ ਪਾਬੰਦੀਸ਼ੁਦਾ ਖੇਤਰ `ਚ ਘੁੰਮ ਰਿਹਾ ਸੀ। ਉਸ ਨੂੰ ਕਾਂਸਟੇਬਲ ਸੱਤਿਆਨੰਦਰਾ ਕੁਮਾਰ ਨੇ ਗ੍ਰਿਫਤਾਰ ਕੀਤਾ ਹੈ।


ਲੋਪੋਕੇ ਪੁਲਿਸ ਥਾਣੇ ਦੇ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ `ਚ ਅਗਲੇਰੀ ਜਾਂਚ ਜਾਰੀ ਹੈ ਤੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਮੁਲਜ਼ਮ ਆਖ਼ਰ ਕੌਮਾਂਤਰੀ ਸਰਹੱਦ ਨੇੜੇ ਸ਼ੱਕੀ ਹਾਲਤ `ਚ ਕਿਉਂ ਘੁੰਮ ਰਿਹਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sangrur resident held near Indo Pak border