ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ਦੇ SSP ਤੇ ਉਨ੍ਹਾਂ ਦੀ ਪਤਨੀ ਘਰ ’ਚ ਹੋਏ ‘ਨਜ਼ਰਬੰਦ’

ਸੰਗਰੂਰ ਦੇ SSP ਤੇ ਉਨ੍ਹਾਂ ਦੀ ਪਤਨੀ ਘਰ ’ਚ ਹੋਏ ‘ਨਜ਼ਰਬੰਦ’

ਸੰਗਰੂਰ ਦੇ ਐੱਸਐੱਸਪੀ ਡਾ. ਸੰਦੀਪ ਗਰਗ ਤੇ ਉਨ੍ਹਾਂ ਦੀ ਪਤਨੀ ਸੁਰਭੀ ਮਲਿਕ ਨੂੰ ਅਗਲੇ 14 ਦਿਨਾਂ ਤੱਕ ਆਪਣੇ ਘਰ ’ਚੋਂ ਬਾਹਰ ਨਿੱਕਲਣ ਦੀ ਇਜਾਜ਼ਤ ਨਹੀਂ ਹੋਵੇਗੀ। ਦਰਅਸਲ, ਇਹ ਜੋੜੀ ਇਟਲੀ ਤੇ ਕੁਝ ਹੋਰ ਦੇਸ਼ਾਂ ਵਿੱਚ ਛੁੱਟੀਆਂ ਬਿਤਾ ਕੇ ਸੰਗਰੂਰ ਪਰਤੇ ਹਨ। ਚੇਤੇ ਰਹੇ ਕਿ ਸ੍ਰੀਮਤੀ ਸੁਰਭੀ ਮਲਿਕ ਖ਼ੁਦ ਵੀ ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਹਨ।

 

 

ਇੱਥੇ ਵਰਨਣਯੋਗ ਹੈ ਕਿ ਇਟਲੀ ਤੇ ਕੁਝ ਹੋਰ ਦੇਸ਼ਾਂ ਵਿੱਚ ਅੱਜ–ਕੱਲ੍ਹ ਕੋਰੋਨਾ ਵਾਇਰਸ ਵੱਡੇ ਪੱਧਰ ਉੱਤੇ ਫੈਲਿਆ ਹੋਇਆ ਹੈ। ਇਸੇ ਕਾਰਨ ਹੁਣ ਭਾਰਤ ਨੇ ਆਪਣੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਏਅਰਲਾਈਨਜ਼ ਦੀਆਂ ਉਡਾਣਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।

 

 

SSP ਡਾ. ਸੰਦੀਪ ਗਰਗ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸੁਰਭੀ ਮਲਿਕ ਤੱਕ ਤਾਂ ਕੋਈ ਡਾਕ–ਚਿੱਠੀ ਵੀ ਨਹੀਂ ਪੁੱਜ ਸਕਦੀ। ਇਹ ਜੋੜੀ ਕੁਝ ਦਿਨ ਇਟਲੀ ’ਚ ਵੀ ਰਹਿ ਕੇ ਆਈ ਹੈ। ਉਂਝ ਡਾ. ਗਰਗ ਨੇ ਇਹ ਵੀ ਦੱਸਿਆ ਹੈ ਕਿ ਜਦੋਂ ਇਟਲੀ ’ਚ ਕੋਰੋਨਾ ਵਾਇਰਸ ਤੋਂ ਪੀੜਤ ਇੱਕ ਮਰੀਜ਼ ਦੀ ਮੌਤ ਹੋਈ ਸੀ; ਉਨ੍ਹਾਂ ਤਦ ਹੀ ਆਪਣਾ ਟੂਰ–ਪ੍ਰੋਗਰਾਮ ਬਦਲ ਦਿੱਤਾ ਸੀ ਤੇ ਉਹ ਸਵਿਟਜ਼ਰਲੈਂਡ ਚਲੇ ਗਏ ਸਨ।

 

 

ਸ੍ਰੀ ਗਰਗ ਤੇ ਸ੍ਰੀਮਤੀ ਮਲਿਕ ਨਾਲ ਦੋ ਹੋਰ ਅਧਿਕਾਰੀ ਵੀ ਵਿਦੇਸ਼ ਗਏ ਸਨ ਤੇ ਉਨ੍ਹਾਂ ਚਾਰੇ ਜਣਿਆਂ ਨੂੰ ਘਰਾਂ ’ਚ ਹੀ ਰਹਿਣ ਦੇ ਹੁਕਮ ਦਿੱਤੇ ਗਏ ਹਨ। ਉਂਝ ਉਨ੍ਹਾਂ ਵਿੱਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਪਾਇਆ ਗਿਆ।

 

 

ਉਨ੍ਹਾਂ ਸਭਨਾਂ ਨੂੰ ਸਿਰਫ਼ ਅਹਿਤਿਆਤ ਵਜੋਂ ਹੀ ਵੱਖ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੀਆਂ ਸਾਰੀਆਂ ਟੈਸਟ–ਰਿਪੋਰਟਾਂ ਨੈਗੇਟਿਵ ਆਈਆਂ ਹਨ।

 

 

ਸ਼ੁੱਕਰਵਾਰ ਨੂੰ ਸੰਗਰੂਰ ਦੇ ਸਿਵਲ ਹਸਪਤਾਲ ’ਚ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ਾਂ ਨੂੰ ਦਾਖ਼ਲ ਕਰਵਾਇਆ ਗਿਆ ਸੀ। ਇਹ ਦੋਵੇਂ ਬੀਤੇ ਦਿਨੀਂ ਨੇਪਾਲ ਜਾ ਕੇ ਆਏ ਹਨ ਤੇ ਹੁਣ ਉਨ੍ਹਾਂ ਨੂੰ ਖੰਘ ਤੇ ਬੁਖ਼ਾਰ ਦੀ ਸ਼ਿਕਾਇਤ ਹੈ। ਉਹ ਵੀ ਇੱਕ ਵੱਖਰੇ ਵਾਰਡ ’ਚ ਜ਼ੇਰੇ ਇਲਾਜ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sangrur SSP and his wife isolated in their home