ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੰਗਰੂਰ ਦੇ ਅਧਿਆਪਕਾਂ ਵੱਲੋਂ DC ਦੇ ਘਰ ਮੂਹਰੇ ਰਾਤ ਨੂੰ ਧਰਨਾ

​​​​​​​ਸੰਗਰੂਰ ਦੇ ਅਧਿਆਪਕਾਂ ਵੱਲੋਂ DC ਦੇ ਘਰ ਮੂਹਰੇ ਰਾਤ ਨੂੰ ਧਰਨਾ

ਰੋਹ ’ਚ ਆਏ ਅਧਿਆਪਕਾਂ ਨੇ ਅੱਜ ਦੇਰ ਸ਼ਾਮੀਂ ਡਿਪਟੀ ਕਮਿਸ਼ਨਰ (DC – Deputy Commissioner) ਦੀ ਰਿਹਾਇਸ਼ਗਾਹ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਉਹ ਡੀਈਓ ਐਲੀਮੈਂਟਰੀ ਵੱਲੋਂ ਲਾਗੂ ਕੀਤੇ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਮੁਹਿੰਮ ਦਾ ਵਿਰੋਧ ਕਰ ਰਹੇ ਹਨ।

 

 

ਪਿਛਲੇ ਕੁਝ ਦਿਨਾਂ ਤੋਂ ਅਧਿਆਪਕਾਂ ਦਾ ਇਹ ਸੰਘਰਸ਼ ਲਗਾਤਾਰ ਜਾਰੀ ਹੈ। ਉਨ੍ਹਾਂ ਵੱਲੋਂ ਸਮੁੱਚੇ ਪੰਜਾਬ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਉਹ ਬੱਚਿਆਂ ਦੀ ਟੈਸਟਿੰਗ ਦਾ ਵਿਰੋਧ ਕਰ ਰਹੇ ਹਨ।

 

 

ਵਿਭਾਗ ਵੱਲੋਂ ਪੰਜਾਬ ਦੇ ਮਾਲਵਾ ਖਿ਼ੱਤੇ ਦੇ ਕੁਝ ਅਧਿਆਪਕਾਂ ਦੇ ਤਬਾਦਲੇ ਵੀ ਕੀਤੇ ਗਏ ਹਨ ਤੇ ਨੋਟਿਸ ਵੀ ਜਾਰੀ ਕੀਤੇ ਗਏ ਹਨ।

 

 

ਸੰਗਰੂਰ ਦੇ ਅਧਿਆਪਕਾਂ ਨੇ ਅੱਜ ਪਹਿਲਾਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਹੋਇਆ ਸੀ ਪਰ ਬਾਅਦ ’ਚ ਇਹ ਧਰਨਾ ਉੱਥੋਂ ਡੀਸੀ ਰਿਹਾਇਸ਼ਗਾਹ ਦੇ ਸਾਹਮਣੇ ਲਾ ਦਿੱਤਾ ਗਿਆ। ਅਧਿਆਪਕਾਂ ਦਾ ਮੰਨਣਾ ਹੈ ਕਿ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਨਾਂਅ ਦਾ ਪ੍ਰੋਜੈਕਟ ਬੱਚਿਆਂ ਦੀ ਸਿਰਜਣਾਤਮਕਤਾ ਤੇ ਮੌਲਿਕਤਾ ਨੂੰ ਖ਼ਤਮ ਕਰਨ ਵਾਲਾ ਹੈ।

 

 

ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਮੈਂਬਰ ਸ੍ਰੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਡੀਈਓ (ਐਲੀਮੈਂਟਰੀ) ਦਫ਼ਤਰ ਨੇ 50 ਦੇ ਲਗਭਗ ਅਧਿਆਪਕਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਹਨ, ਜਿਸ ਕਾਰਨ ਅਧਿਆਪਕਾਂ ਵਿੱਚ ਕਾਫ਼ੀ ਰੋਸ ਹੈ।

 

 

ਅਧਿਆਪਕਾਂ ਦੇ ਧਰਨੇ ਵਾਲੀ ਥਾਂ ’ਤੇ ਸਾਬਕਾ ਵਿੱਤ ਮੰਤਰੀ ਤੇ ਲਹਿਰਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐੱਮਪੀ ਭਗਵੰਤ ਮਾਨ ਵੀ ਪੁੱਜੇ ਤੇ ਰੋਸ ਮੁਜ਼ਾਹਰਾ ਕਰ ਕੇ ਅਧਿਆਪਕਾਂ ਨੂੰ ਆਪਣਾ ਮੁਕੰਮਲ ਸਮਰਥਨ ਦਿੱਤਾ।

 

 

ਸ੍ਰੀ ਢੀਂਡਸਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਪੁਲਿਸ ਮੁਲਾਜ਼ਮ ਹੁਣ ਅਧਿਆਪਕਾਂ ’ਤੇ ਡੰਡੇ ਵਰ੍ਹਾ ਰਹੇ ਹਨ। ਜਦੋਂ ਪ੍ਰੋਜੈਕਟ ਦਾ ਵਿਦਿਆਰਥੀਆਂ ਨੂੰ ਕੋਈ ਫ਼ਾਇਦਾ ਹੀ ਨਹੀਂ, ਤਦ ਅਜਿਹੇ ਪ੍ਰੋਜੈਕਟ ਲਾਗੂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sangrur Teachers Protest Before DC Residence