ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿਲੋਂ ਤੋਂ ਸੰਗਰੂਰ ਦੇ ਪਿੰਡਾਂ ਦੇ ਵਾਸੀ ਪੁੱਛ ਰਹੇ ਤਿੱਖੇ ਸੁਆਲ

ਕੇਵਲ ਸਿੰਘ ਢਿਲੋਂ

ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਦੇ ਸੰਗਰੂਰ ਤੋਂ ਉਮੀਦਵਾਰ ਕੇਵਲ ਸਿੰਘ ਢਿਲੋਂ ਨੂੰ ਆਪਣੀਆਂ ਚੋਣ–ਮੁਹਿੰਮਾਂ ਦੌਰਾਨ ਵੱਖੋ–ਵੱਖਰੇ ਪਿੰਡਾਂ ਦੇ ਵਾਸੀਆਂ ਦੇ ਤਿੱਖੇ ਸੁਆਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਆਲ ਪੁੱਛਣ ਵਾਲਿਆਂ ਵਿੱਚ ਪਿੰਡਾਂ ਦੇ ਆਮ ਨਿਵਾਸੀ ਤੇ ਬੇਰੁਜ਼ਗਾਰ ਨੌਜਵਾਨ ਸ਼ਾਮਲ ਹਨ।

 

 

ਅਜਿਹੀ ਇੱਕ ਸਥਿਤ ਪਿੰਡ ਕੋਟੜਾ ਲਹਿਲ ਪਿੰਡ ਵਿੱਚ ਉਸ ਵੇਲੇ ਪੈਦਾ ਹੋਈ, ਜਦੋਂ ਸ੍ਰੀ ਕੇਵਲ ਸਿੰਘ ਢਿਲੋਂ ਤੇ ਲਹਿਰਾ ਹਲਕੇ ਤੋਂ ਸਾਬਕਾ ਵਿਧਾਇਕਾ ਬੀਬੀ ਰਾਜਿੰਦਰ ਕੌਰ ਭੱਠਲ ਨੂੰ ‘ਪੰਜਾਬ ਟੀਚਰ ਇਲਜੀਬਿਲਿਟੀ ਟੈਸਟ’ (TET) ਯੋਗਤਾ ਪ੍ਰਾਪਤ ਉਮੀਦਵਾਰਾਂ ਨੇ ਘੇਰ ਲਿਆ। ਨੌਜਵਾਨਾਂ ਨੇ ਉਨ੍ਹਾਂ ਤੋਂ ਪੰਜਾਬ ’ਚ ਰੁਜ਼ਗਾਰ ਤੇ ਵਿਕਾਸ ਦੇ ਅੰਕੜੇ ਮੰਗੇ।

 

 

ਸ੍ਰੀ ਢਿਲੋਂ ਤੇ ਬੀਬੀ ਭੱਠਲ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦਾ ਜਤਨ ਤਾਂ ਬਥੇਰੀਆਂ ਦਲੀਲਾਂ ਨਾਲ ਕੀਤਾ ਪਰ ਬੇਰੁਜ਼ਗਾਰ ਨੌਜਵਾਨਾਂ ਨੇ ਕਿਹਾ ਕਿ ਉਹ ਸ੍ਰੀ ਢਿਲੋਂ ਦਾ ਵਿਰੋਧ ਕਰਨ ਲਈ ਹੋਰਨਾਂ ਪਿੰਡਾਂ ਵਿੱਚ ਵੀ ਜਾਣਗੇ ਤੇ ਨੌਕਰੀਆਂ ਦੀ ਮੰਗ ਕਰਨਗੇ।

 

 

‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਐੱਮਏਤੇ ਬੀਐੱਡ ਕੀਤੀ ਹੋਈ ਹੈ। TET ਪਾਸ ਕਰਨ ਦੇ ਬਾਵਜੂਦ ਉਹ ਬੇਰੁਜ਼ਗਾਰ ਹਨ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਸਾਰੀਆਂ ਥਾਵਾਂ ਉੱਤੇ ਜਾਣਗੇ, ਜਿੱਥੇ ਵੀ ਕਿਤੇ ਸੱਤਾਧਾਰੀ ਪਾਰਟੀ ਕਾਂਗਰਸੀ ਉਮੀਦਵਾਰ ਦੀਆਂ ਚੋਣ–ਰੈਲੀਆਂ ਹੋਣਗੀਆਂ।

 

 

ਇਸ ਦੌਰਾਨ ਸ੍ਰੀ ਕੇਵਲ ਸਿੰਘ ਢਿਲੋਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਿਰੋਧੀਆਂ ਨੇ ਜਾਣਬੁੱਝ ਕੇ ਇਹ ਵਿਅਕਤੀ ਉਨ੍ਹਾਂ ਦੀਆਂ ਰੈਲੀਆਂ ਵਿੱਚ ਹੰਗਾਮਾ ਖੜ੍ਹਾ ਕਰਨ ਲਈ ਭੇਜੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਨੌਜਵਾਨਾਂ ਨੂੰ ਸਮਝਾਉਣ ਦਾ ਬਹੁਤ ਜਤਨ ਕੀਤਾ ਪਰ ਉਹ ਨਸ਼ੇ ਵਿੱਚ ਜਾਪਦੇ ਸਨ ਤੇ ਉਨ੍ਹਾਂ ਚੋਣ–ਮੀਟਿੰਗਾਂ ਵਿੱਚ ਵਿਘਨ ਪਾਉਣ ਦੇ ਜਤਨ ਕੀਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sangrur villagers are asking Kewal Singh Dhillon tough questions