ਜ਼ਿਲ੍ਹਾ ਸੰਗਰੂਰ ਦੀ ਇੱਕ ਔਰਤ ਦੀ ਸਵਾਈਨ–ਫ਼ਲੂ ਨਾਲ ਜੂਝਦਿਆਂ ਮੌਤ ਹੋ ਗਈ ਹੈ। 62 ਸਾਲਾ ਉਸ ਔਰਤ ਦੀ ਸ਼ਨਾਖ਼ਤ ਪ੍ਰੀਤਮ ਕੌਰ ਵਜੋਂ ਹੋਈ ਹੈ। ਉਹ ਭਵਾਨੀਗੜ੍ਹ ਲਾਗਲੇ ਪਿੰਡ ਸੰਗਤਪੁਰ ਦੀ ਰਹਿਣ ਵਾਲੇ ਸਨ। ਇਹ ਮੌਤ ਅੱਜ ਐਤਵਾਰ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਹੋਈ ਦੱਸੀ ਜਾਂਦੀ ਹੈ।
ਪ੍ਰੀਤਮ ਕੌਰ ਬੀਤੀ 15 ਜਨਵਰੀ ਨੂੰ ਅਚਾਨਕ ਬੀਮਾਰ ਹੋ ਗਏ ਸਨ। ਸਿਵਲ ਹਸਪਤਾਲ ਸੰਗਰੂਰ ਦੇ ਐਪੀਡੀਮੀਓਲੌਜਿਸਟ ਡਾ. ਉਪਾਸਨਾ ਬਿੰਦਰਾ ਨੇ ਵੀ ਇਸ ਮੌਤ ਦੀ ਪੁਸ਼ਟੀ ਕੀਤੀ ਹੈ।
ਡਾ. ਬਿੰਦਰਾ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਜ਼ਿਲ੍ਹਾ ਸੰਗਰੂਰ ਵਿੱਚ ਹੁਣ ਤੱਕ ਐੱਚ.ਐੱਨ. ਵਾਇਰਸ (ਸਵਾਈਨ–ਫ਼ਲੂ) ਦੇ ਪੰਜ ਮਾਮਲੇ ਸਾਹਮਣੇ ਆ ਚੁੱਕੇ ਹਨ।