ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰੀਆ ਸਖ਼ਤ, ਪ੍ਰੋਜੈਕਟ ਨੂੰ ਸਮੇਂ ’ਤੇ ਕੀਤਾ ਜਾਵੇ ਪੂਰਾ, ਬਰਦਾਸ਼ਤ ਨਹੀਂ ਢਿੱਲ

ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਬੁੱਧਵਾਰ ਨੂੰ ਰੋਪੜ ਹੈੱਡ ਵਰਕਸ ਅਤੇ ਪੌਂਗ ਡੈਮ ਦਾ ਦੌਰਾ ਕੀਤਾ ਤੇ ਵਿਭਾਗ ਨਾਲ ਸਬੰਧਤ ਕੰਮਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਆਨੰਦਪੁਰ ਸਾਹਿਬ ਨੇੜਲੇ ਚੰਗਰ ਖੇਤਰ ਲਈ ਚੱਲ ਰਹੇ ਲਿਫਟ ਇਰੀਗੇਸ਼ਨ ਪ੍ਰੋਜੈਕਟ ਦਾ ਜਾਇਜ਼ਾ ਲਿਆ। ਇਸ ਪ੍ਰੋਜੈਕਟ ਤਹਿਤ ਸਥਾਨਕ ਲੋਕਾਂ ਨੂੰ ਖੇਤੀਬਾੜੀ ਅਤੇ ਘਰੇਲੂ ਜ਼ਰੂਰਤਾਂ ਵਾਸਤੇ ਪਾਣੀ ਮੁਹੱਈਆ ਕਰਾਇਆ ਜਾਵੇਗਾ।

 

ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ਚੰਗਰ ਖੇਤਰ, ਜਿਸ ' ਪੰਜਾਬ-ਹਿਮਚਲ ਪ੍ਰਦੇਸ਼ ਸਰਹੱਦ 'ਤੇ ਸਥਿਤ ਦੋ ਦਰਜਨ ਪਿੰਡ ਸ਼ਾਮਲ ਹਨ, ਦੇ ਲੋਕਾਂ ਵੱਲੋਂ ਲਿਫਟ ਇਰੀਗੇਸ਼ਨ ਦੀ ਮੰਗ ਕੀਤੀ ਜਾ ਰਹੀ ਸੀ। ਇਸ ਸਕੀਮ ਨੂੰ ਚੰਗਰ ਖੇਤਰ ਲਈ ਇਕ ਵੱਡੀ ਰਾਹਤ ਕਰਾਰ ਦਿੰਦਿਆਂ ਸ੍ਰੀ ਸਰਕਾਰੀਆ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਅਤੇ ਇਸ ਵਿੱਚ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

 

ਇਸ ਬਾਅਦ ਉਨ੍ਹਾਂ ਨੇ ਬਿਸਤ ਦੋਆਬ ਨਹਿਰ ਨੂੰ ਪੱਕਾ ਕਰਨ ਦੇ ਚੱਲ ਰਹੇ ਕੰਮਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਸ ਨਹਿਰ ਦਾ ਕੰਮ ਮੁਕੰਮਲ ਹੋਣ 'ਤੇ ਦੋਆਬਾ ਖੇਤਰ ' ਨਹਿਰੀ ਪਾਣੀ ਨਾਲ ਸਿੰਜਾਈ ਦੀ ਸਮਰੱਥਾ ਵਿੱਚ ਸੁਧਾਰ ਹੋਵੇਗਾ। ਇਸ ਦੌਰਾਨ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੇ ਸ੍ਰੀ ਸਰਕਾਰੀਆ ਨੂੰ ਹੈੱਡ ਦੇ ਗੇਟਾਂ ਦੀ ਮੁਰੰਮਤ ਅਤੇ ਨਹਿਰਾਂ ਨੂੰ ਨਿਯਮਤ ਕਰਨ ਸਬੰਧੀ ਕੰਮਾਂ ਬਾਰੇ ਜਾਣੂ ਕਰਵਾਇਆ।

 

ਇਸ ਤੋਂ ਬਾਅਦ ਸ੍ਰੀ ਸਰਕਾਰੀਆ ਵੱਲੋਂ ਪੌਂਗ ਡੈਮ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਪੌਂਗ ਡੈਮ ਵਿਖੇ ਸ਼ਹੀਦੀ ਸਮਾਰਕ, ਜੋ ਇਸ ਡੈਮ ਦੇ ਨਿਰਮਾਣ ਦੌਰਾਨ ਸ਼ਹੀਦ ਹੋਏ ਕਾਮਿਆਂ ਦੀ ਯਾਦ ਵਿੱਚ ਬਣਾਇਆ ਗਿਆ ਹੈ, ਉਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਵੱਲੋਂ ਇਥੇ ਬੂਟਾ ਵੀ ਲਾਇਆ ਗਿਆ।

 

ਇਸ ਮਗਰੋਂ ਸ੍ਰੀ ਸਰਕਾਰੀਆ ਵੱਲੋਂ ਤਲਵਾੜਾ ਵਿਖੇ ਵਿਧਾਇਕ ਅਰੁਣ ਡੋਗਰਾ ਦੀ ਅਗਵਾਈ ਵਾਲੇ ਸਥਾਨਕ ਲੋਕਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਕੀਤੀ। ਸ੍ਰੀ ਡੋਗਰਾ ਨੇ ਤਲਵਾੜਾ ਦੇ ਪਹਾੜੀ ਪਿੰਡਾਂ ਲਈ ਸ਼ਾਹ ਕੈਨਾਲ ਫੀਡਰ 'ਚੋਂ 5 ਕਿਊਸਿਕ ਪਾਣੀ ਦੀ ਮੰਗ ਕੀਤੀ। ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗ ਪਹਿਲ ਦੇ ਆਧਾਰ 'ਤੇ ਵਿਚਾਰੀ ਜਾਵੇਗੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sarkaria reviews ongoing works at ropar head works