ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਥਕ ਹਲਕਿਆਂ `ਚ ਸਰਨਾ ਦੇ ਮਤੇ ਦਾ ਜ਼ੋਰਦਾਰ ਵਿਰੋਧ

ਤਸਵੀਰ: ਪਰਮਜੀਤ ਸਿੰਘ ਸਰਨਾ ਹੁਰਾਂ ਦੀ ਫ਼ੇਸਬੁੱਕ-ਵਾਲ ਤੋਂ

‘ਛੇਵੇਂ ਤਖ਼ਤ ਦੀ ਸਥਾਪਨਾ` ਬਾਰੇ ਸ਼੍ਰੋਮਣੀ ਅਕਾਲੀ ਦਲ - ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਮਤੇ ਦਾ ਪੰਥਕ ਹਲਕਿਆਂ `ਚ ਜ਼ੋਰਦਾਰ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਕੱਲ੍ਹ ਸ਼ੁੱਕਰਵਾਰ ਨੂੰ ਸ੍ਰੀ ਸਰਨਾ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ `ਚ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ ਸੀ ਕਿ ‘ਸ੍ਰੀ ਨਨਕਾਣਾ ਸਾਹਿਬ ਨੂੰ 6ਵਾਂ ਤਖ਼ਤ ਸਾਹਿਬ ਵਜੋਂ ਸਥਾਪਤ ਕੀਤਾ ਜਾਣਾ ਚਾਹੀਦਾ ਹੈ।`


ਪਰ ਉਨ੍ਹਾਂ ਦੇ ਇਸ ਮਤੇ ਵਿਰੁੱਧ ਪੰਥਕ ਆਗੂਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੋਬਿੰਦ ਸਿੰਘ ਲੌਂਗੋਵਾਲ, ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰ ਬਲਜੀਤ ਸਿੰਘ ਦਾਦੂਵਾਲ, ਦਿੱਲੀ ਦੇ ਰਾਜੌਰੀ ਗਾਰਡਨ ਹਲਕੇ ਤੋਂ ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਖ਼ਾਲਸਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪੋ. ਕ੍ਰਿਪਾਲ ਸਿੰਘ ਬੰਡੂਗਰ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ੌਜ ਦੇ ਮੁਖੀ ਭਾਈ ਜਸਵਿੰਦਰ ਸਿੰਘ ਐਡਵੋਕੇਟ ਨੇ ਸ੍ਰੀ ਸਰਨਾ ਦੇ ਇਸ ਪ੍ਰਸਤਾਵ ਨੂੰ ਪੰਥ ਵਿਰੋਧੀ ਆਖਿਆ ਹੈ।


ਦਰਅਸਲ, ਪੰਜ ਕਕਾਰਾਂ ਦੇ ਨਾਲ-ਨਾਲ, ਪੰਜ ਪਿਆਰਿਆਂ, ਪੰਜ ਤਖ਼ਤ ਸਾਹਿਬਾਨ ਦੀ ਧਾਰਨਾ, ਪੰਜਾਬ ਦੇ ਨਾਂਅ ਦਾ ਆਧਾਰ ਪੰਜ ਦਰਿਆ ਜਿਹੇ ਕੁਝ ਤੱਥਾਂ ਕਾਰਨ ਸਿੱਖ ਕੌਮ ਇਸ ਛੇਵੇਂ ਤਖ਼ਤ ਦੀ ਸਥਾਪਨਾ ਦੇ ਪ੍ਰਸਤਾਵ ਦਾ ਜ਼ੋਰਦਾਰ ਵਿਰੋਧ ਕਰ ਰਹੀ ਹੈ। ਉਂਝ ਵੀ ਪੰਜ ਤਖ਼ਤ ਸਾਹਿਬਾਨ ਦੀ ਸਥਾਪਨਾ ਗੁਰੂ ਸਾਹਿਬਾਨ ਦੀ ਕੀਤੀ ਹੋਈ ਹੈ; ਇਸ ਲਈ ਹਾਲ ਦੀ ਘੜੀ ਸ੍ਰੀ ਸਰਨਾ ਨੂੰ ਆਪਣੇ ਇਸ ਮਤੇ ਕਾਰਨ ਸਖ਼ਤ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sarna creates controversy over 6th Takht proposal