ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ਦੌਰਾਨ ਹੋਏ ਵਿਵਾਦ ’ਚ ਗੋਲੀ ਚੱਲਣ ਕਾਰਨ ਸਾਬਕਾ ਸਰਪੰਚ ਦੀ ਮੌਤ

ਅਬੋਹਰ ਦੇ ਪਿੰਡ ਖੁਈਆਂ ਸਰਵਰ ਵਿਖੇ ਮੈਰਿਜ ਪੈਲੇਸ ਵਿਖੇ ਚੱਲ ਰਹੇ ਵਿਆਹ ਸਮਾਰੋਹ ਦੌਰਾਨ ਹੋਏ ਇਕ ਝਗੜੇ ਦੌਰਾਨ ਗੋਲੀ ਚੱਲਣ ਕਾਰਨ ਪਿੰਡ ਹਰੀਪੁਰਾ ਦੇ ਸਾਬਕਾ ਸਰਪੰਚ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸ੍ਰੀਗੰਗਾਨਗਰ ਦੇ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

 

ਘਟਨਾ ਦੀ ਖ਼ਬਰ ਮਿਲਦਿਆਂ ਹੀ ਥਾਣਾ ਖੁਈਆਂ ਸਰਵਰ ਦੀ ਪੁਲਿਸ ਮੌਕੇ 'ਤੇ ਪੁੱਜ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ।

 

ਨਾਮੀ ਅਖਬਾਰ ਅਮਰ ਉਜਾਲਾ ਦੀ ਖਬਰ ਮੁਤਾਬਕ ਸੋਮਵਾਰ ਨੂੰ ਪਿੰਡ ਹਰੀਪੁਰਾ ਚ ਕਿਸੇ ਵਿਅਕਤੀ ਦਾ ਵਿਆਹ ਸਮਾਗਮ ਖੁਈਆਂ ਸਰਵਰ ਵਿਖੇ ਏ ਕੇ ਰਿਜ਼ੋਰਟ ਵਿਖੇ ਚੱਲ ਰਿਹਾ ਸੀ। ਇਸ ਦੌਰਾਨ ਪਿੰਡ ਹਰੀਪੁਰਾ ਨਿਵਾਸੀ ਲੋਕੇਸ਼ ਗੋਦਾਰਾ ਨਾਲ ਕੁਝ ਲੋਕਾਂ ਦਾ ਝਗੜਾ ਹੋ ਗਿਆ ਤੇ ਝਗੜੇ ਵਿੱਚ ਹੋਈ ਫਾਇਰਿੰਗ ਕਾਰਨ ਸਾਬਕਾ ਸਰਪੰਚ ਮਹਿੰਦਰ ਕੁਮਾਰ ਪੁੱਤਰ ਓਮ ਪ੍ਰਕਾਸ਼, ਨੀਰਜ ਪੁੱਤਰ ਰਾਮ ਮੂਰਤੀ, ਭਰਤ ਲਾਲ ਪੁੱਤਰ ਪ੍ਰਿਥਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

 

ਜ਼ਖਮੀਆਂ ਨੂੰ ਸ਼੍ਰੀਗੰਗਾਨਗਰ ਦੇ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਸਾਬਕਾ ਸਰਪੰਚ ਦੀ ਮੌਤ ਹੋ ਗਈ। ਜਦਕਿ ਦੋਵਾਂ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਥਾਣਾ ਖੁਈਆਂ ਸਰਵਰ ਦੇ ਇੰਚਾਰਜ ਪਰਮਜੀਤ ਮਾਮਲੇ ਦੀ ਜਾਂਚ ਕਰ ਰਹੇ ਹਨ। ਇਥੇ ਗੋਲੀਬਾਰੀ ਕਰਕੇ ਵਿਆਹ ਸਮਾਰੋਹ ਵਿਚ ਭਾਜੜਾਂ ਪੈ ਗਈਆਂ ਤੇ ਲੋਕ ਪੈਲੇਸ ਛੱਡ ਕੇ ਭੱਜ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sarpanch dies before being shot Dispute at wedding ceremony