ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿੰਡ ਖੁਰਾਨਾ ਨੂੰ ਅਤਿ–ਆਧੁਨਿਕ ਬਣਾਉਣਾ ਲੋਚਦੇ ਨੇ ਸਰਪੰਚ ਹਰਪ੍ਰੀਤ ਕੌਰ

ਪਿੰਡ ਖੁਰਾਨਾ ਨੂੰ ਅਤਿ–ਆਧੁਨਿਕ ਬਣਾਉਣਾ ਲੋਚਦੇ ਨੇ ਸਰਪੰਚ ਹਰਪ੍ਰੀਤ ਕੌਰ

ਸੰਗਰੂਰ ਤੋਂ 8 ਕਿਲੋਮੀਟਰ ਦੂਰ ਪਿੰਡ ਖੁਰਾਨਾ ਦੇ ਸਰਪੰਚ ਹਨ 30 ਸਾਲਾ ਗ੍ਰੈਜੂਏਟ ਹਰਪ੍ਰੀਤ ਕੌਰ। ਉਨ੍ਹਾਂ ਨੇ ਚੁਣੇ ਜਾਣ ਤੋਂ ਬਾਅਦ ਦੇ ਪਿਛਲੇ 12 ਮਹੀਨਿਆਂ ਦੌਰਾਨ ਆਪਣੇ ਪਿੰਡ ਦੀਆਂ ਸੜਕਾਂ ਬਣਵਾਈਆਂ ਹਨ, 16 ਸੀਸੀਟੀਵੀ ਕੈਮਰੇ ਲਗਵਾਏ ਹਨ। ਪਿੰਡ ਦੀ ਡਿਸਪੈਂਸਰੀ ’ਚ ਤਿੰਨ ਕਮਰੇ ਅਤੇ ਇੱਕ ਸਟੋਰ ਰੂਮ ਦੀ ਉਸਾਰੀ ਕਰਵਾਈ ਹੈ। 30 ਸਟ੍ਰੀਟ–ਲਾਈਟਾਂ ਲਗਵਾਈਆਂ ਗਈਆਂ ਹਨ। ਇੰਝ ਉਹ ਪਿੰਡ ਨੂੰ ਪੂਰੀ ਤਰ੍ਹਾਂ ਅਤਿ–ਆਧੁਨਿਕ ਬਣਾਉਣਾ ਚਾਹ ਰਹੇ ਹਨ।

 

 

ਪਿੰਡ ਵਾਸੀ ਇਸ ਸਰਪੰਚ ਹਰਪ੍ਰੀਤ ਕੌਰ ਦੀ ਸੁਹਿਰਦਤਾ ਦੀ ਸ਼ਾਹਦੀ ਭਰਦੇ ਹਨ। ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹ ਸਰਪੰਚ ਹਨ ਕੋਈ ਰਬੜ ਦੀ ਮੋਹਰ ਨਹੀਂ ਹਨ। ‘ਮੈਂ ਸਾਰੀਆਂ ਗਤੀਵਿਧੀਆਂ ’ਚ ਭਾਗ ਲੈਂਦੀ ਹਾਂ, ਪੁਲਿਸ ਥਾਣੇ ਜਾਂਦੀ ਹਾਂ ਤੇ ਸ਼ਹਿਰੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਦੀ ਹਾਂ।’

 

 

ਹਰਪ੍ਰੀਤ ਕੌਰ ਹੁਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਰਪੰਚੀ ਦੀ ਚੋਣ ਜਿੱਤਣ ਦੇ ਤੁਰੰਤ ਬਾਅਦ ਹੀ ਇਹ ਫ਼ੈਸਲਾ ਕੀਤਾ ਸੀ ਕਿ ਹੋਰ ਮਹਿਲਾ ਸਰਪੰਚਾਂ ਵਾਂਗ ਉਹ ਘਰ ਨਹੀਂ ਬੈਠਣਗੇ, ਸਗੋਂ ਪਿੰਡ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਆਮ ਤੌਰ ਉੱਤੇ ਇਹੋ ਧਾਰਨਾ ਪਾਈ ਜਾਂਦੀ ਹੈ ਕਿ ਮਹਿਲਾ ਸਰਪੰਚ ਦਾ ਪਤੀ ਹੀ ਸਰਪੰਚ ਦੇ ਸਾਰੇ ਕੰਮ ਕਰਦਾ ਹੈ ਤੇ ਉਹ ਤਾਂ ਸਿਰਫ਼ ਰਬੜ ਦੀ ਮੋਹਰ ਬਣ ਕੇ ਰਹਿ ਜਾਂਦੀ ਹੈ।

 

 

ਹੁਣ ਪਿੰਡ ਵਿੱਚ ਇੱਕ ਓਪਨ ਜਿੰਮ ਤੇ ਕਮਿਊਨਿਟੀ ਪਾਰਕ ਬਣਾਉਣ ਲਈ ਕੰਮ ਚੱਲ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sarpanch Harpreet Kaur wants to make Village Khurana Ultra Modern