ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SAS Nagar 'ਚ 20 ਤੋਂ 30 ਸਤੰਬਰ ਤੱਕ ਲੱਗਣਗੇ ਮੈਗਾ ਨੌਕਰੀ ਮੇਲੇ

200 ਤੋਂ ਵੱਧ ਮੋਹਰੀ ਕੰਪਨੀਆਂ 15 ਹਜ਼ਾਰ ਤੋਂ ਵੱਧ ਨੌਕਰੀਆਂ ਦੀ ਕਰਨਗੀਆਂ ਪੇਸ਼ਕਸ਼

 

ਆਗਾਮੀ ਮੈਗਾ ਨੌਕਰੀ ਮੇਲਿਆਂ ਵਿੱਚ ਸ਼ਾਮਲ ਹੋਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਅੱਜ ਕਿਹਾ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਉਤੇ 20 ਤੋਂ 30 ਸਤੰਬਰ ਤੱਕ ਲੱਗਣ ਵਾਲੇ ਇਨ੍ਹਾਂ ਨੌਕਰੀ ਮੇਲਿਆਂ ਵਿੱਚ 200 ਤੋਂ ਵੱਧ ਮੋਹਰੀ ਕੰਪਨੀਆਂ 15 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਮੌਕਿਆਂ ਦੀ ਪੇਸ਼ਕਸ਼ ਕਰਨਗੀਆਂ।

 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀ.ਜੀ.ਸੀ. ਲਾਂਡਰਾਂ ਵਿੱਚ 20 ਤੇ 21 ਸਤੰਬਰ, ਸਵਾਈਟ ਬਨੂੜ ਵਿੱਚ 23 ਸਤੰਬਰ, ਆਈ.ਟੀ.ਆਈ. ਫ਼ੇਜ਼ 5 ਮੁਹਾਲੀ ਵਿੱਚ 24 ਸਤੰਬਰ, ਸਰਕਾਰੀ ਕਾਲਜ ਡੇਰਾਬੱਸੀ ਵਿੱਚ 26 ਸਤੰਬਰ, ਸਰਕਾਰੀ ਕਾਲਜ ਮੁਹਾਲੀ ਵਿੱਚ 27 ਸਤੰਬਰ ਅਤੇ ਖ਼ਾਲਸਾ ਕਾਲਜ ਮੁਹਾਲੀ ਵਿੱਚ 30 ਸਤੰਬਰ ਵਿੱਚ ਨੌਕਰੀ ਮੇਲੇ ਲੱਗਣਗੇ। 

 

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ-ਕਮ-ਸੀ.ਈ.ਓ. ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਨ੍ਹਾਂ ਮੇਲਿਆਂ ਦੌਰਾਨ ਐਮਾਜ਼ੋਨ, ਮਾਰੂਤੀ ਸੁਜ਼ੂਕੀ, ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਜਸਟ ਡਾਇਲ ਤੇ ਜ਼ਮੈਟੋ ਵਰਗੀਆਂ 200 ਤੋਂ ਵੱਧ ਨਾਮੀ ਕੰਪਨੀਆਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਗੀਆਂ। 

 

ਉਨ੍ਹਾਂ ਕਿਹਾ ਕਿ ਨੌਜਵਾਨ ਇਨ੍ਹਾਂ ਮੇਲਿਆਂ ਲਈ www.ggnpunjab.com ਵੈੱਬਸਾਈਟ ਉਤੇ ਲਾਗ ਇਨ ਕਰ ਸਕਦੇ ਹਨ। ਜੇ ਕਿਸੇ ਨੇ ਇਸ ਵੈੱਬਸਾਈਟ ਉਤੇ ਰਜਿਸਟਰ ਨਹੀਂ ਕੀਤਾ ਤਾਂ ਉਹ ਮੌਕੇ ਉਤੇ ਹੀ ਰਜਿਸਟਰੇਸ਼ਨ ਕਰਨ ਦੀ ਸਹੂਲਤ ਦਾ ਲਾਭ ਲੈ ਸਕਦਾ ਹੈ।

 

ਨੌਜਵਾਨ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੁਜ਼ਗਾਰ ਬਿਊਰੋ, ਐਸ.ਏ.ਐਸ. ਨਗਰ, ਸਬੰਧਤ ਐਸ.ਡੀ.ਐਮਜ਼ ਤੇ ਬੀ.ਡੀ.ਪੀ.ਓਜ਼ ਦੇ ਦਫ਼ਤਰ ਵਿੱਚ ਸੰਪਰਕ ਕਰ ਸਕਦੇ ਹਨ ਜਾਂ ਉਹ ਫੋਨ ਨੰਬਰ 0172- 2972460 ਤੋਂ ਜਾਣਕਾਰੀ ਲੈ ਸਕਦੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SAS Nagar will have a mega job fair from September 20 to 30