ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਮਕੌਰ ਸਾਹਿਬ ਦੇ ਪਿੰਡ `ਚ ਸਤਿਕਾਰ ਕਮੇਟੀ ਮੈਂਬਰਾਂ ਨਾਲ ਕੁੱਟਮਾਰ

ਚਮਕੌਰ ਸਾਹਿਬ ਦੇ ਪਿੰਡ `ਚ ਸਤਿਕਾਰ ਕਮੇਟੀ ਮੈਂਬਰਾਂ ਨਾਲ ਕੁੱਟਮਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪੰਜ ਮੈਂਬਰਾਂ ਨਾਲ ਕੁਝ ਨਿਹੰਗਾਂ ਅਤੇ ਇੱਕ ਸਮਾਧ ਦੇ ਨਿਗਰਾਨਾਂ ਵੱਲੋਂ ਕਥਿਤ ਤੌਰ `ਤੇ ਕੁੱਟਮਾਰ ਕੀਤੀ ਗਈ ਹੈ। ਇਹ ਘਟਨਾ ਐਤਵਾਰ ਦੀ ਹੈ। ਰੂਪਨਗਰ ਜਿ਼ਲ੍ਹੇ ਦੇ ਚਮਕੌਰ ਸਾਹਿਬ ਖੇਤਰ ਦੇ ਪਿੰਡ ਰਾਮਪੁਰ ਝਮਲੂਟੀ `ਚ ਅਖੰਡ ਪਾਠ ਰਖਵਾਉਣ `ਤੇ ਇਤਰਾਜ਼ ਕਰਨ ਪਿੱਛੋਂ ਵਿਵਾਦ ਵਧਿਆ।


ਇਸ ਸਬੰਧੀ ਸਮਾਧ ਦੇ ਨਿਗਰਾਨ ਰਣਜੀਤ ਸਿੰਘ, ਉਨ੍ਹਾਂ ਦੇ ਪੁੱਤਰ ਤੇ ਇੱਕ ਦਰਜਨ ਦੇ ਲਗਭਗ ਅਣਪਛਾਤੇ ਨਿਹੰਗਾਂ ਵਿਰੁੱਧ ਕੇਸ ਦਾਇਰ ਕੀਤਾ ਗਿਆ ਹੈ।


ਸਤਿਕਾਰ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਰਵਿੰਦਰ ਸਿੰਘ, ਮੋਹਨ ਸਿੰਘ, ਹਰਪ੍ਰੀਤ ਸਿੰਘ ਅਤੇ ਵਰਿੰਦਰ ਨਾਲ ਸ਼ਹੀਦੀ ਜੋੜ ਮੇਲੇ `ਚ ਸ਼ਾਮਲ ਹੋਣ ਲਈ ਚਮਕੌਰ ਸਾਹਿਬ ਆਏ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਪਿੰਡ ਦੀ ਇੱਕ ਸਮਾਧ `ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਚੱਲ ਰਿਹਾ ਹੈ।


ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਕਾਇਦਾ ਹੁਕਮਨਾਮਾ ਜਾਰੀ ਹੋ ਚੁੱਕਾ ਹੈ ਕਿ ਕਿਸੇ ਵੀ ਸਮਾਧ `ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਅਜਿਹਾ ਕਰਨ `ਤੇ ਮੁਕੰਮਲ ਪਾਬੰਦੀ ਹੈ। ਉਨ੍ਹਾਂ ਉੱਥੇ ਜਾ ਕੇ ਨਿਗਰਾਨਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਅਖੰਡ ਪਾਠ ਸਾਹਿਬ ਰਖਵਾਉਣ ਦੀ ਪ੍ਰਵਾਨਗੀ ਪਹਿਲਾਂ ਲਈ ਸੀ ਪਰ ਰਣਜੀਤ ਸਿੰਘ, ਉਨ੍ਹਾਂ ਦੇ ਪੁੱਤਰ ਤੇ ਕੁਝ ਨਿਹੰਗਾਂ ਨੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ।


ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Satkar Committee members thrashed near Chamkaur Sahib