ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਐੱਨਜੀ ਕਾਰ ਚਲਾਓ, ਪੈਸੇ ਬਚਾਓ, ਕਿਵੇਂ - ਜਾਣੋ...

ਸੀਐੱਨਜੀ ਕਾਰ ਚਲਾਓ, ਪੈਸੇ ਬਚਾਓ, ਕਿਵੇਂ - ਜਾਣੋ...

ਪੰਜਾਬ ਤੇ ਚੰਡੀਗੜ੍ਹ ਵਿੱਚ ਸੀਐੱਨਜੀ (ਕੰਪ੍ਰੈੱਸਡ ਨੈਚੁਰਲ ਗੈਸ) ਨਾਲ ਚੱਲਣ ਵਾਲੇ ਵਾਹਨ ਇੰਨੇ ਹਰਮਨਪਿਆਰੇ ਨਹੀਂ ਹੋ ਸਕੇ, ਜਿੰਨੇ ਹੋਣੇ ਚਾਹੀਦੇ ਹਨ। ਦਰਅਸਲ, ਇਸ ਦਾ ਵੱਡਾ ਕਾਰਨ ਇਹੋ ਹੈ ਕਿ ਸੀਐੱਨਜੀ ਇਨ੍ਹਾਂ ਇਲਾਕਿਆਂ ਵਿੱਚ ਛੇਤੀ ਕਿਤੇ ਮਿਲਦੀ ਨਹੀਂ ਹੈ। ਚੰਡੀਗੜ੍ਹ ਵਿੱਚ ਸੀਐੱਨਜੀ ਪੰਪਾਂ `ਤੇ ਇਹ ਗੈਸ ਇੰਡੀਆਨ ਆਇਲ ਅਤੇ ਅਦਾਨੀ ਗੈਸ ਪ੍ਰਾਈਵੇਟ ਲਿਮਿਟੇਡ ਦੇ ਸਾਂਝੇ ਉੱਦਮ ਨਾਲ ਪਹੁੰਚਾਈ ਜਾਂਦੀ ਹੈ।


ਚੰਡੀਗੜ੍ਹ ਵਿੱਚ ਮੁਕੰਮਲ ਸੀਐੱਨਜੀ ਵਾਹਨ ਸਿਰਫ਼ 400 ਤੇ 247 ਆਟੋ-ਰਿਕਸ਼ਾ (ਥ੍ਰੀ ਵ੍ਹੀਲਰਜ਼) ਹਨ। ਵੱਡੇ ਮਾਲਵਾਹਕ ਵਾਹਨ ਸਿਰਫ਼ ਛੇ ਹਨ। ਇਨ੍ਹਾਂ ਲਈ ਸੀਐੱਨਜੀ ਫਿ਼ਲਿੰਗ ਸਟੇਸ਼ਨ ਸਿਰਫ਼ 4 ਹਨ; ਜਿਸ ਕਾਰਨ ਇੱਕ ਕਾਰ ਚਾਲਕ ਨੂੰ ਸੀਐੱਨਜੀ ਭਰਵਾਉਣ ਲਈ ਘੱਟੋ-ਘੱਟ ਇੱਕ ਘੰਟੇ ਜਾਂ ਉਸ ਤੋਂ ਵੀ ਵੱਧ ਸਮੇਂ ਦੀ ਉਡੀਕ ਕਰਨੀ ਪੈਂਦੀ ਹੈ।


ਸੀਐੱਨਜੀ ਦੀ ਕੀਮਤ ਇਸ ਵੇਲੇ 47 ਰੁਪਏ 80 ਪੈਸੇ ਪ੍ਰਤੀ ਕਿਲੋਗ੍ਰਾਮ ਹੈ। ਇਸ ਦੇ ਮੁਕਾਬਲੇ ਪੈਟਰੋਲ ਦੀ ਕੀਮਤ 73.97 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 66.55 ਰੁਪਏ ਪ੍ਰਤੀ ਲਿਟਰ ਹੈ। ਜੇ ਕਿਸੇ ਛੋਟੀ ਕਾਰ ਰਾਹੀਂ ਚੰਡੀਗੜ੍ਹ ਤੋਂ ਨਵੀਂ ਦਿੱਲੀ ਤੱਕ ਦਾ 260 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕਰ ਕੇ ਪਰਤਣਾ ਹੋਵੇ, ਤਾਂ ਇੱਕ ਸੀਐੱਨਜੀ ਵਾਹਨ ਦਾ ਆਉਣ-ਜਾਣ ਦਾ ਖ਼ਰਚਾ ਸਿਰਫ਼ 1,300 ਰੁਪਏ ਹੁੰਦਾ ਹੈ।  1,300 ਰੁਪਏ ਦੇ ਇਸ ਖ਼ਰਚੇ ਵਿੱਚ ਰਾਹ ਵਿੱਚ ਆਉਣ ਵਾਲੇ ਸਾਰੇ ਟੋਲ-ਟੈਕਸ ਵੀ ਸ਼ਾਮਲ ਹਨ; ਜਦ ਕਿ ਪੈਟਰੋਲ ਦਾ ਖ਼ਰਚਾ 2,500 ਰੁਪਏ ਤੋਂ ਲੈ ਕੇ 2,700 ਰੁਪਏ ਅਤੇ ਕਈ ਵਾਰ ਤਾਂ ਇਸ ਤੋਂ ਵੀ ਜਿ਼ਆਦਾ ਹੋ ਜਾਂਦਾ ਹੈ।


ਆਮ ਵਾਹਨ `ਚ ਵੀ ਲੱਗ ਸਕਦੀ ਹੈ ਸੀਐੱਨਜੀ ਕਿੱਟ
ਚੰਡੀਗੜ੍ਹ `ਚ ਕਿਸੇ ਵੀ ਵਾਹਨ `ਚ ਸੀਐੱਨਜੀ ਕਿੱਟ ਲਾਉਣ ਲਈ ਸਰਕਾਰੀ ਤੌਰ `ਤੇ ਅਧਿਕਾਰਤ ਚਾਰ ਡੀਲਰ - ਪੰਕਜ ਆਟੋ ਗੈਸ, ਇੰਡਸਟ੍ਰੀਅਲ ਏਰੀਆ - ਆਈਐੱਸ ਇੰਡਸਟ੍ਰੀਜ਼, ਇੰਡਸਟ੍ਰੀਅਲ ਏਰੀਆ - ਅਮਾਲਾ ਪੈਟਰੋਲ ਪੰਪ, ਸੈਕਟਰ 44 - ਸੈਕਟਰ 48 ਪੰਪ - ਹਨ।


ਪੰਕਜ ਆਟੋ ਗੈਸ ਤੇ ਆਈਐੱਸ ਇੰਡਸਟ੍ਰੀਜ਼ ਦੀਆਂ ਦੋ ਸ਼ਾਖ਼ਾਵਾਂ ਦੇ ਮਾਲਕ ਪੰਕਜ ਕੱਕੜ ਨੇ ਦੱਸਿਆ ਕਿ ਇੱਕ ਕਾਰ ਵਿੱਚ ਸੀਐੱਨਜੀ ਕਿੱਟ ਲਾਉਣ `ਤੇ ਘੱਟੋ-ਘੱਟ ਖ਼ਰਚਾ 28,000 ਰੁਪਏ ਆਉਂਦਾ ਹੈ ਤੇ ਇਹ ਵਾਹਨ ਦੇ ਆਕਾਰ ਤੇ ਪ੍ਰਕਾਰ ਅਨੁਸਾਰ ਵੱਧ ਤੋਂ ਵੱਧ 52,000 ਰੁਪਏ ਤੱਕ ਹੋ ਸਕਦਾ ਹੈ। ਇਹ ਵੱਧ ਤੋਂ ਵੱਧ ਖ਼ਰਚਾ ਆਮ ਤੌਰ `ਤੇ ਵੱਡੀਆਂ ਗੱਡੀਆਂ ਜਿਵੇਂ ਟਾਟਾ ਜ਼ੈਸਟ, ਟਾਟਾ ਬੋਲਟ, ਸਿਐਜ਼, ਫ਼ੌਰਡ, ਸੀਆਰਵੀ, ਟੋਯੋਟਾ ਫ਼ਾਰਚਿਊਨਰ ਜਿਹੀਆਂ ਵੱਡੀਆਂ ਕਾਰਾਂ `ਤੇ ਹੁੰਦਾ ਹੈ। ਵੈਗਨ-ਆਰ ਤੇ ਆਲਟੋ ਜਿਹੀਆਂ ਕਾਰਾਂ ਵਿੱਚ ਇਹ ਖ਼ਰਚਾ ਸਿਰਫ਼ 28 ਤੋਂ 32 ਹਜ਼ਾਰ ਰੁਪਏ ਹੀ ਹੁੰਦਾ ਹੈ।


ਡੀਜ਼ਲ ਕਾਰਾਂ ਵਿੱਚ ਸੀਐੱਨਜੀ ਕਿੱਟ ਨਹੀਂ ਲੱਗ ਸਕਦੀ। ਦੋ-ਪਹੀਆ ਵਾਹਨਾਂ ਨੂੰ ਹਾਲੇ ਇਹ ਕਿੱਟ ਲਗਵਾਉਣ ਦੀ ਇਜਾਜ਼ਤ ਨਹੀਂ ਮਿਲੀ। ਇਸ ਕਿੱਟ ਵਿੱਚ ਸਿਲੰਡਰ ਦਾ ਵਜ਼ਨ 60 ਕਿਲੋਗ੍ਰਾਮ ਹੁੰਦਾ ਹੈ ਤੇ ਉਸ ਵਿੱਚ 60 ਤੋਂ 65 ਕਿਲੋਗ੍ਰਾਮ ਗੈਸ ਆ ਸਕਦੀ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Save Money with CNG Car know how