ਅਗਲੀ ਕਹਾਣੀ

ਪੰਜਾਬ ਦੇ ਕਿਸਾਨਾਂ ਲਈ ‘ਪਾਣੀ ਬਚਾਓ, ਪੈਸੇ ਕਮਾਓ` ਯੋਜਨਾ

A New Scheme for Farmers

ਪੰਜਾਬ `ਚ ਜਦੋਂ ਹੁਣ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ, ਅਜਿਹੇ ਵੇਲੇ ‘ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ` (ਪੰਜਾਬ ਰਾਜ ਬਿਜਲੀ ਨਿਗਮ ਲਿਮਿਟੇਡ - ਪੀਐੱਸਪੀਸੀਐੱਲ) ਨੇ ਕਿਸਾਨਾਂ ਲਈ ‘ਪਾਣੀ ਬਚਾਓ, ਪੈਸੇ ਕਮਾਓ` ਨਾਂਅ ਦੀ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦਾ ਸਿੱਧਾ ਲਾਭ ਕਿਸਾਨਾਂ ਨੂੰ ਮਿਲੇਗਾ। ਜਿਹੜੇ ਕਿਸਾਨ ਘੱਟ ਬਿਜਲੀ ਵਰਤਣਗੇ, ਉਸ ਦਾ ਉਨ੍ਹਾਂ ਨੂੰ ਸਿੱਧਾ ਆਰਥਿਕ ਲਾਭ ਹੋਵੇਗਾ। ਬਿਜਲੀ ਦੀ ਇੱਕ ਯੂਨਿਟ ਬਚਾਉਣ ਲਈ ਉਨ੍ਹਾਂ ਨੂੰ ਚਾਰ ਰੁਪਏ ਮਿਲਣਗੇ। ਕਿਸਾਨਾਂ ਨੂੰ ਇਸ ਯੋਜਨਾ ਦਾ ਦੋਹਰਾ ਲਾਭ ਮਿਲੇਗਾ ਕਿਉਂਕਿ ਬਿਜਲੀ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਮੁਫ਼ਤ ਮਿਲ ਰਹੀ ਹੈ।
ਇਹ ਯੋਜਨਾ ਦਰਅਸਲ ਪੀਐੱਸਪੀਸੀਐੱਲ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਦੇ ਦਿਮਾਗ਼ ਦੀ ਉਪਜ ਹੈ। ਇਹ ਯੋਜਨਾ ਆਪਣੀ ਮਰਜ਼ੀ ਨਾਲ ਲਈ ਜਾ ਸਕੇਗੀ ਤੇ ਇਸ ਨੂੰ ਖਪਤਕਾਰਾਂ `ਤੇ ਥੋਪਿਆ ਨਹੀਂ ਜਾਵੇਗਾ। ਸ੍ਰੀ ਸਰਾਂ ਨੇ ਦੱਸਿਆ ਕਿ ਜੇ ਇੱਕ ਕਿਸਾਨ ਦੀ ਸਪਲਾਹੀ ਲਿਮਿਟ 1,000 ਯੂਨਿਟਾਂ ਪ੍ਰਤੀ ਮਹੀਨਾ ਹੈ, ਜੋ ਸਬਮਰਸੀਬਲ ਪੰਪ ਦੀ ਬ੍ਰੇਕ ਹਾਰਸਪਾਵਰ ਦੇ ਆਧਾਰ `ਤੇ ਹੋਵੇਗੀ ਤੇ ਉਸ ਦੀ ਮਾਸਿਕ ਬਿਜਲੀ ਖਪਤ 800 ਯੂਨਿਟਾਂ ਹੋਵੇਗੀ, ਇਨ੍ਹਾਂ ਯੂਨਿਟਾਂ ਦਾ ਲਾਭ ਸਿੱਧਾ ਕਿਸਾਨ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਚਲਾ ਜਾਇਆ ਕਰੇਗਾ।
ਸਰਾਂ ਹੁਰਾਂ ਦੱਸਿਆ ਕਿ ਪੰਜਾਬ ਕੋਲ ਇਸ ਵੇਲੇ ਬਿਜਲੀ ਤਾਂ ਵਾਧੂ ਹੋ ਗਈ ਹੈ ਪਰ ਪਾਣੀ ਵਾਧੂ ਨਹੀਂ ਹੈ ਅਤੇ ਕਿਸਾਨਾਂ ਨੂੰ ਇਹੋ ਗੱਲ ਸਮਝਾਉਣੀ ਹੈ। ਕਿਸਾਨਾਂ ਾਂਨੂੰ ਪਾਣੀ ਬਚਾਉਣ ਲਈ ਉਤਸ਼ਾਹਿਤ ਕਰਨਾ ਹੀ ਮੁੱਖ ਮੰਤਵ ਹੈ।
ਇੱਥੇ ਵਰਨਣਯੋਗ ਹੈ ਕਿ ਪੰਜਾਬ ਦੇ ਇਸ ਵੇਲੇ 149 ਬਲਾਕਾਂ ਵਿੱਚੋਂ 110 ਬਲਾਕ ਡਾਰਕ ਜ਼ੋਨ ਵਿੱਚ ਹੈ, ਜਿੱਥੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਬਹੁਤ ਜਿ਼ਆਦਾ ਕੀਤੀ ਗਈ ਹੈ। ਇਸੇ ਲਈ ਉੱਥੇ ਪਾਣੀ ਦੇ ਪੱਧਰ ਹੇਠਾਂ ਨੂੰ ਜਾ ਰਹੇ  ਹਨ। ਪਹਿਲੇ ਗੇੜ ਦੌਰਾਨ ਫ਼ਤਿਹਗੜ੍ਹ ਸਾਹਿਬ, ਜਲੰਧਰ ਤੇ ਹੁਸਿ਼ਆਰਪੁਰ ਜਿ਼ਲ੍ਹਿਆਂ ਵਿੱਚ ਛੇ ਪਾਇਲਟ ਫ਼ੀਡਰ ਚੁਣੇ ਗਏ ਹਨ। ਜਿਹੜੇ ਕਿਸਾਨ ਇਸ ਯੋਜਨਾ ਨੂੰ ਅਪਨਾਉਣਗੇ, ਉਨ੍ਹਾਂ ਦੇ ਟਿਊਬਵੈੱਲਾਂ `ਤੇ ਮੀਟਰ ਲਾ ਦਿੱਤੇ ਜਾਣਗੇ, ਤਾਂ ਜੋ ਸਬਸਿਡੀ ਦਾ ਰਿਕਾਰਡ ਰੱਖਿਆ ਜਾ ਸਕੇ। ਇਨ੍ਹਾਂ ਕਿਸਾਨਾਂ ਨੂੰ ਬਿਜਲੀ ਦੇ ਕੋਈ ਬਿਲ ਵੀ ਜਾਰੀ ਨਹੀਂ ਹੋਣਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Save Water Earn Money A New Scheme for Punjab Farmers