ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਸਬੀਆਈ ਨੇ ਸ੍ਰੀ ਹਰਿਮੰਦਰ ਸਾਹਿਬ `ਚ ਲੰਗਰ ਹਾਲ ਵਾਸਤੇ ਸਫਾਈ ਮਸ਼ੀਨ ਭੇਟ ਕੀਤੀ

ਐਸਬੀਆਈ ਨੇ ਸ੍ਰੀ ਹਰਿਮੰਦਰ ਸਾਹਿਬ `ਚ ਲੰਗਰ ਹਾਲ ਵਾਸਤੇ ਸਫਾਈ ਮਸ਼ੀਨ ਭੇਟ ਕੀਤੀ

ਭਾਰਤੀ ਸਟੇਟ ਬੈਂਕ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ’ਚ ਇੱਕ ਸਫਾਈ ਵਾਲੀ ਮਸ਼ੀਨ ਭੇਟ ਕੀਤੀ ਗਈ। ਇਸ ਤੋਂ ਪਹਿਲਾਂ ਬੈਂਕ ਅਧਿਕਾਰੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।

 

ਸ੍ਰੀ ਗੁਰੂ ਰਾਮਦਾਸ ਜੀ ਲੰਗਰ ਦੇ ਦਫਤਰ ਵਿਖੇ ਇਹ ਮਸ਼ੀਨ ਭੇਟ ਕਰਨ ਸਮੇਂ ਬੈਂਕ ਦੇ ਜਨਰਲ ਮੈਨੇਜਰ ਰਾਜੀਵ ਅਰੋੜਾ ਤੇ ਹੋਰ ਅਧਿਕਾਰੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੱਤਰ ਮਨਜੀਤ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ, ਸਿਰੋਪਾਓ ਤੇ ਲੋਈ ਦੇ ਕੇ ਸਨਮਾਨਿਤ ਕੀਤਾ।

 

ਇਸ ਮੌਕੇ ਰਾਜੀਵ ਅਰੋੜਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੁਨੀਆ ਦਾ ਉਹ ਪਾਵਨ ਅਧਿਆਤਮਿਕ ਅਸਥਾਨ ਹੈ ਜਿਥੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਰੋਜ਼ਾਨਾਂ ਲੰਗਰ ਛਕਦੀਆਂ ਹਨ। ਇਸ ਮੌਕੇ ਮੈਨੇਜਰ ਮੁਖਤਾਰ ਸਿੰਘ, ਵਧੀਕ ਮੈਨੇਜਰ ਹਰਪ੍ਰੀਤ ਸਿੰਘ, ਬੈਂਕ ਅਧਿਕਾਰੀ ਸਿੰਥੀਆ ਨੈਰੋਹਾ, ਤਿ੍ਰਵੇਦੀ,ਸੰਜੇ ਮਲਹੋਤਰਾ ਤੋਂ ਇਲਾਵਾ ਭੀਮ ਸੇਨ ਅਰੋੜਾ,  ਸ੍ਰੀਮਤੀ ਇੰਦਰਾ ਅਰੋੜਾ ਆਦਿ ਹਾਜ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI offers a clean-up machine for the langar hall at Sri Harmandar Sahib