ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਵਿਦਾਸ ਮੰਦਰ ਢਾਹੁਣ ਦਾ ਵਿਰੋਧ : ਸ਼ਹੀਦ ਭਗਤ ਸਿੰਘ ਨਗਰ ਬੰਦ

ਰਵਿਦਾਸ ਮੰਦਰ ਢਾਹੁਣ ਦਾ ਵਿਰੋਧ : ਸ਼ਹੀਦ ਭਗਤ ਸਿੰਘ ਨਗਰ ਬੰਦ

ਦਿੱਲੀ ਦੇ ਤੁਗ਼ਲਕਾਬਾਦ ਖੇਤਰ ਵਿਚ ਬੀਤੇ 10 ਅਗਸਤ ਨੂੰ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ ਵਿਚ ਅੱਜ ਸ਼ਹੀਦ ਭਗਤ ਸਿੰਘ ਨਗਰ ਅੱਜ ਪੂਰੀ ਤਰ੍ਹਾਂ ਬੰਦ ਰਿਹਾ। ਬੰਦ ਦੇ ਸੱਦੇ ਉਤੇ ਬਲਾਚੌਰ ਵਿਚ ਰਲਵਾਂ ਮਿਲਵਾ ਹੁੰਗਾਰਾ ਮਿਲਿਆ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਗੁਰੂ ਰਵਿਦਾਸ ਜੀ ਦਾ 500 ਸਾਲ ਪੁਰਾਣਾ ਮੰਦਰ ਢਾਹ ਦਿੱਤਾ ਸੀ।

 

ਗੁਰਦੁਆਰਾ ਰਵਿਦਾਸ ਮੈਨੇਜਮੈਂਟ ਨਵਾਂ ਸ਼ਹਿਰ ਵੱਲੋਂ ਬੀਤੇ ਦਿਨੀਂ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਸੀ।  ਇਸ ਸੱਦੇ ਉਤੇ ਅੱਜ ਸਵੇਰੇ ਰਵਿਦਾਸੀਆ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ।  ਪ੍ਰਦਰਸ਼ਨਕਾਰੀਆਂ ਵੱਲੋਂ ਚੰਡੀਗੜ੍ਹ ਚੌਂਕ ਉਤੇ ਚੰਡੀਗੜ੍ਹ–ਜਲੰਧਰ ਨੈਸ਼ਨਲ ਹਾਈਵੇ ਉਤੇ ਸਵੇਰੇ 10 ਵਜੇ ਪ੍ਰਦਰਸ਼ਨ ਕੀਤਾ ਗਿਆ। ਇਸ ਤਰ੍ਹਾਂ ਬੰਗਾ ਅਤੇ ਰਾਹੋਂ ਵਿਚ ਵੀ ਮੰਦਰ ਢਾਹੁਣ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਗਏ।

 

ਰੋਸ ਪ੍ਰਦਰਸ਼ਨ ਵਿਚ ਰਵਿਦਾਸੀਆ ਭਾਈਚਾਰੇ ਦੀਆਂ ਵੱਖ ਵੱਖ ਸੰਸਥਾਵਾਂ, ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਸਮਰਥਨ ਦਿੱਤੀ। ਪੰਜਾਬ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਗੜ੍ਹੀ ਵੀ ਇਸ ਮੌਕੇ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕੇਂਦਰ ਸਰਕਾਰ ਵੱਲੋਂ ਮੰਦਰ ਢਾਹੁਣ ਦੀ ਸਖਤ ਨਿਖੇਧੀ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBS Nagar complete shut down over demolition of Ravidas Temple